ਜਗਰਾਉਂ, 29 ਅਕਤੂਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਦਿੱਲੀ ਤੋਂ ਲਿਆ ਕੇ ਜਗਰਾਓਂ ਇਲਾਕੇ ਵਿੱਚ ਹੈਰੋਇਨ ਸਪਲਾਈ ਕਰਨ ਵਾਲੇ 3 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਅਤੇ ਹੌਂਡਾ ਸਿਵਿਕ ਕਾਰ ਸਮੇਤ ਕਾਬੂ ਕੀਤਾ ਗਿਆ ਹੈ। ਜਦਕਿ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ। ਏ ਐਸ.ਆਈ ਰਣਧੀਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਰਾਜਵਿੰਦਰ ਪਾਲ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਸੇਮ ਪੁਲ ਗਗੜਾ ਨੇੜੇ ਮੌਜੂਦ ਸਨ। ਉੱਥੇ ਹੀ ਇਤਲਾਹ ਮਿਲੀ ਸੀ ਕਿ ਹੌਂਡਾ ਸਿਵਿਕ ਕਾਰ ’ਚ ਸਵਾਰ ਸੁਖਵਿੰਦਰ ਸਿੰਘ ਉਰਫ ਸੁੱਖਾ ਦਿੱਲੀ ਤੋਂ ਭਾਰੀ ਮਾਤਰਾ ’ਚ ਹੈਰੋਇਨ ਲਿਆ ਕੇ ਜਗਰਾਉਂ ਸਾਈਡ ਵੱਲ ਆ ਰਿਹਾ ਸੀ। ਉਸ ਦੇ ਨਾਲ ਜਗਤਾਰ ਸਿੰਘ ਉਰਫ ਤਾਰੀ, ਹਰਪ੍ਰੀਤ ਸਿੰਘ ਉਰਫ ਗੁਲਜ਼ਾਰੀ ਅਤੇ ਅੰਮ੍ਰਿਤਪਾਲ ਸਿੰਘ ਉਰਫ ਪਾਲੀ ਵੀ ਹੈਰੋਇਨ ਸਪਲਾਈ ਕਰਦੇ ਹਨ। ਸੁਖਵਿੰਦਰ ਸਿੰਘ ਆਪਣੀ ਕਾਰ ਵਿਚ ਸਵਾਰ ਹੋ ਕੇ ਸਮੇਤ ਜਗਤਾਰ ਸਿੰਘ ਤਾਰੀ ਅਤੇ ਉਸ ਦਾ ਲੜਕਾ ਅੰਮ੍ਰਿਤਪਾਲ ਸਿੰਘ ਪਾਲੀ ਵਾਸੀ ਸਦਰਪੁਰ ਅਤੇ ਹਰਪ੍ਰੀਤ ਸਿੰਘ ਉਰਫ਼ ਗੁਲਜ਼ਾਰੀ ਵਾਸੀ ਜਗਰਾਉਂ ਪਤੀ ਪਿੰਡ ਮਲਿਕ, ਮੌਜੂਦਾ ਵਾਸੀ ਸਦਰਪੁਰ, ਦਿੱਲੀ ਤੋਂ ਲਿਆਂਦੀ ਹੈਰੋਇਨ ਦੀ ਸਪਲਾਈ ਕਰਨ ਲਈ ਮੇਨ ਜੀ.ਟੀ ਰੋਡ ਪੁਲ ਸਿੱਧਵਾਂ ਕਲਾਂ ਸੋਹੀਆਂ ਤੋਂ ਹੇਠਾਂ ਆ ਰਹੇ ਹਨ। ਇਸ ਸੂਚਨਾ ’ਤੇ ਮੇਨ ਜੀ.ਟੀ ਰੋਡ ਪੁਲ ਸਿੱਧਵਾਂ ਕਲਾਂ ਸੋਹੀਆਂ ਦੇ ਹੇਠਾਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਨੂੰ ਹੌਂਡਾ ਸਿਵਿਕ ਕਾਰ ਸਮੇਤ 255 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਦਕਿ ਅੰਮ੍ਰਿਤਪਾਲ ਸਿੰਘ ਉਰਫ਼ ਪਾਲੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।