Home crime ਆਨ-ਲਾਈਨ ਠੱਗੀ ਤੋਂ ਬਚਾਉਣ ਲਈ ਬੈਂਕ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ...

ਆਨ-ਲਾਈਨ ਠੱਗੀ ਤੋਂ ਬਚਾਉਣ ਲਈ ਬੈਂਕ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 30 ਨਵੰਬਰ ਤੱਕ

57
0

— ਜਾਗਰੂਕ ਖਾਤਾ ਧਾਰਕ ਹੀ ਮੌਜੂਦਾ ਸਮੇਂ ਵਿੱਚ ਆਪਣੇ ਬੈਂਕ ਖਾਤੇ ਨੂੰ ਸੁਰੱਖਿਅਤ ਰੱਖ ਸਕਦਾ :ਪੀ.ਕੇ.ਚੋਪੜਾ

ਮਾਲੇਰਕੋਟਲਾ 1 ਨਵੰਬਰ ( ਬੌਬੀ ਸਹਿਜਲ, ਅਸ਼ਵਨੀ)-ਸ਼ਰਾਰਤੀ ਅਨਸਰ ਦੀ ਆਨ-ਲਾਈਨ ਠੱਗੀ ਤੋਂ ਬਚਾਉਣ ਲਈ ਬੈਂਕ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 30 ਨਵੰਬਰ ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਲੀਡ ਬੈਂਕ ਮੈਨੇਜਰ ਸ੍ਰੀ ਪੀ.ਕੇ.ਚੋਪੜਾ ਨੇ ਅੱਜ ਪਹਿਲੇ ਜਾਗਰੂਕਤਾ ਕੈਂਪ ਦੇ ਆਯੋਜਨ ਦੌਰਾਨ ਦਿੱਤੀ । ਉਨ੍ਹਾਂ ਇਸ ਮੌਕੇ ਵੱਖ ਵੱਖ ਤਰ੍ਹਾਂ ਦੀਆਂ ਆਨ ਲਾਈਨ ਠੱਗੀਆਂ ਅਤੇ ਉਨ੍ਹਾਂ ਤੋਂ ਬਚਣ ਸਬੰਧੀ  ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਦਾ ਆਯੋਜਨ ਕਰਨ ਦਾ ਮੁੱਖ ਮਕਸਦ ਬੈਂਕ ਖਾਤਾ ਧਾਰਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੇ ਧੋਖੇ/ਠੱਗੀ ਤੋਂ ਬਚਾਉਣਾ ਹੈ ਤਾਂ ਜੋ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਜਾਗਰੂਕ ਖਾਤਾ ਧਾਰਕ ਹੀ ਮੌਜੂਦਾ ਸਮੇਂ ਵਿੱਚ ਆਪਣੇ ਬੈਂਕ ਖਾਤੇ ਨੂੰ ਸੁਰੱਖਿਅਤ ਰੱਖ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਫੋਨ ਕਰਕੇ ਜਾਂ  ਆਨ-ਲਾਈਨ ਪ੍ਰਣਾਲੀ ਰਾਹੀਂ ਠੱਗੀ ਕਰਕੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਮਿਹਨਤ ਦੀ ਪੂੰਜੀ ਆਨ ਲਾਈਨ ਟਰਾਸਫਰ ਕਰਕੇ/ਕਢਵਾ ਕੇ ਠੱਗੀ ਮਾਰਨ ਦੀਆਂ ਘਟਨਾਵਾਂ ਅੱਜ ਕੱਲ ਵਧਦੀਆਂ ਜਾ ਰਹੀਆਂ ਹਨ । ਜਿਸ ਤਹਿਤ  ਜ਼ਿਲ੍ਹੇ ਦੇ ਬੈਂਕਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਆਨ-ਲਾਈਨ ਠੱਗੀਆਂ ਤੋਂ ਬਚਾਉਣ ਲਈ ਬੈਂਕਾਂ ਵੱਲੋਂ 30 ਨਵੰਬਰ ਤੱਕ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਗ੍ਰਾਹਕ ਇਸ ਸਬੰਧੀ ਜਾਗਰੂਕ ਹੋ ਸਕਣ ।

 ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਵੀ ਦੱਸਿਆ  ਕਿ ਖਾਤਾ ਧਾਰਕ ਆਪਣੇ ਬੈਂਕ ਖਾਤੇ ਸਬੰਧੀ ਅਤੇ ਓ.ਟੀ.ਪੀ. ਬਾਰੇ ਕਦੀ ਕੋਈ ਜਾਣਕਾਰੀ  ਕਿਸੇ ਅਨਜਾਣ ਵਿਅਕਤੀ ਨਾਲ ਸਾਂਝੀ ਨਾ ਕਰਨ।  ਲੀਡ ਬੈਂਕ ਮੈਨੇਜਰ ਨੇ ਜਾਗਰੂਕਤਾ ਕੈਂਪ ਦੌਰਾਨ ਬੈਂਕ ਗ੍ਰਾਹਕਾਂ ਨੂੰ ਮੁੱਢਲੀਆਂ ਸਾਵਧਾਨੀਆਂ ਅਤੇ ਧੋਖਾਧੜੀ ਸਬੰਧੀ ਸਿਕਾਇਤ ਦਰਜ ਕਰਵਾਉਣ ਸਬੰਧੀ ਵੀ ਜਾਣਕਾਰੀ ਵੀ ਦਿੱਤੀ ।ਉਨ੍ਹਾਂ ਦੱਸਿਆ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਪ੍ਰਾਇਵੇਟਾਂ ਬੈਂਕਾਂ ਦੀਆਂ ਬ੍ਰਾਂਚਾ ਵਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਆਰਥਿਕ ਜਾਗਰੂਕਤਾ ਪੈਦਾ ਕਰਨ ਅਤੇ ਆਨ ਲਾਈਨ ਠੱਗੀ ਤੋਂ ਬਚਣ ਸਬੰਧੀ ਕੈਂਪ ਵੀ ਲਗਾਏ ਜਾਣਗੇ । ਇਹ ਜਾਗਰੂਕਤਾ ਕੈਂਪ ਸਕੂਲਾਂ/ਕਾਲਜਾਂ ਤੋਂ ਇਲਾਵਾ ਸ਼ਹਿਰਾਂ/ ਪਿੰਡਾਂ ਦੀਆਂ ਸੱਥਾਂ ’ਤੇ ਹੋਰ ਸਾਂਝੀਆਂ ਥਾਵਾਂ ’ਤੇ ਲਗਾਏ ਜਾਣਗੇ

LEAVE A REPLY

Please enter your comment!
Please enter your name here