ਹੇਰਾਂ 23 ਮਈ (ਜਸਵੀਰ ਸਿੰਘ ਹੇਰਾਂ): ਇਤਿਹਾਸਕ ਨਗਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸਰਧਾ ਭਾਵਨਾ ਨਾਲ ਮਨਾਇਆ ਗਿਆ,ਅੰਮਿਤ ਵੇਲੇ ਤਿੰਨ ਦਿਨ ਪਹਿਲਾਂ ਆਰੰਭ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਹਜੂਰੀ ਰਾਗੀ ਭਾਈ ਰਣਯੋਧ ਸਿੰਘ ਦੇ ਰਾਗੀ ਜੱਥੇ ਨੇ ਕੀਤਰਨ ਰਾਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ।ਸਾਰੀ ਸਮਾਪਤੀ ਉਪਰੰਤ ਸੰਗਤਾਂ ਲਈ ਜਿੱਥੇ ਗੁਰੂ ਕੇ ਲੰਗਰ ਤਿਆਰ ਕੀਤੇ ਉੱਥੇ ਹੀ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਭੈ ਸਿੰਘ ਚੀਮਨਾ ਨੇ ਕਿਹਾ ਸਾਡੇ ਲਈ ਗੁਰੂਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਕਦੇ ਭਲਾਇਆ ਨਹੀ ਜਾ ਸਕਦਾ,ਇਸ ਲਈ ਇਹੋ ਜਿਹੇ ਸਮਾਗਮ ਕਰਵਾਉਣੇ ਸਾਡੇ ਲਈ ਬੇਹੱਦ ਜਰੂਰੀ ਹਨ,ਤਾਂ ਜੋ ਨਵੀ ਪਨੀਰੀ ਇਤਿਹਾਸ ਤੋਂ ਜਾਣੂ ਹੋ ਸਕੇ।ਇਸ ਮੌਕੇ ਮੈਨੇਜਰ ਨਿਰਭੈ ਸਿੰਘ ਚੀਮਨਾ,ਕਰਨੈਲ ਸਿੰਘ ਅਕਾਊਂਟੈਂਟ,ਨਿਰਮਲ ਸਿੰਘ ਸਟੋਰ ਕੀਪਰ,ਜਗਮੇਲ ਸਿੰਘ ਰੀਕਾਰਡ ਕੀਪਰ,ਰਾਜਪਾਲ ਸਿੰਘ,ਬੇਅੰਤ ਸਿੰਘ ਡਰਾਈਵਰ,ਮੇਜਰ ਸਿੰਘ,ਲਵਪ੍ਰੀਤ ਸਿੰਘ, ਸਗਨਪਰੀਤ ਸਿੰਘ,ਸੁਖਦੇਵ ਸਿੰਘ,ਜਰਨੈਲ ਸਿੰਘ,ਕੁਲਦੀਪ ਕੁਮਾਰ ਅਤੇ ਹੋਰ ਸੇਵਾਦਾਰ ਆਦਿ ਹਾਜ਼ਰ ਸਨ