Home Farmer ਇਫਕੋ ਦੀਆਂ ਨੈਨੋ ਖਾਦਾਂ ਫਸਲਾਂ ਲਈ ਵਰਦਾਨ : ਹਿਮਾਂਸ਼ੂ ਜੈਨ

ਇਫਕੋ ਦੀਆਂ ਨੈਨੋ ਖਾਦਾਂ ਫਸਲਾਂ ਲਈ ਵਰਦਾਨ : ਹਿਮਾਂਸ਼ੂ ਜੈਨ

45
0

ਫ਼ਤਹਿਗੜ੍ਹ ਸਾਹਿਬ, 06 ਜੂਨ ( ਵਿਕਾਸ ਮਠਾੜੂ)-ਇਫਕੇ ਦੀਆਂ ਖਾਦਾਂ ਖੇਤੀਬਾੜੀ ਲਈ ਵਰਦਾਨ ਸਾਬਤ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਜਿਥੇ ਖੇਤੀ ਖਰਚੇ ਘੱਟਦੇ ਹਨ ਉਥੇ ਹੀ ਇਸ ਦਾ ਵਾਤਾਵਰਣ ਤੇ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਇਫਕੋ ਦੀਆਂ ਖਾਦਾਂ ਵਰਤਣ ਨੂੰ ਤਰਜ਼ੀਹ ਦਿੱਤੀ ਜਾਵੇ। ਇਹ ਪ੍ਰਗਟਾਵਾ ਇਫਕੋ ਦੇ ਫੀਲਡ ਅਫਸਰ ਸ਼੍ਰੀ ਹਿਮਾਂਸ਼ੂ ਜੈਨ ਨੇ ਪਿੰਡ ਜਲਵੇੜਾ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੈਨੋ ਯੂਰੀਆ ਦੀ ਇੱਕ ਬੋਤਲ ਇੱਕ ਬੈਗ ਦੇ ਬਰਾਬਰ ਕੰਮ ਕਰਦੀ ਹੈ ਅਤੇ ਇਸ ਦਾ ਮੁੱਲ ਵੀ ਕਾਫੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਹੈ ਕਿ ਨੈਨੋ ਖਾਦਾਂ ਦੀ ਵਰਤੋਂ ਨਾਲ ਪੌਣ ਪਾਣੀ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ। ਉਨ੍ਹਾਂ ਇਫਕੋ ਦੇ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਦਾ ਸਪੇਰਅ ਕਰਨ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ।
ਇਸ ਕੈਂਪ ਵਿੱਚ ਸੀ ਐਸ ਸੀ ਦੇ ਜਿਲ੍ਹਾ ਮੈਨੇਜਰ ਗੁਰਦੀਪ ਸਿੰਘ ਅਤੇ ਸਰਪ੍ਰੀਤ ਸਿੰਘ ਨੇ ਖੇਤੀਬਾੜੀ ਨਾਲ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਹਿਕਾਰੀ ਸਭਾ ਜਲਵੇੜਾ ਦੇ ਸਕੱਤਰ ਸ.ਰਾਜਿੰਦਰ ਸਿੰਘ , ਸਹਿਕਾਰੀ ਸਭਾ ਸੰਗਤਪੁਰਾ ਦੇ ਸਕੱਤਰ ਗੁਰਮੀਤ ਸਿੰਘ ਬਿੱਟੂ, ਮੀਤ ਪ੍ਰਧਾਨ ਇਕਬਿੰਦਰ ਸਿੰਘ, ਪਿੰਡ ਬੀਬੀਪੁਰ ਦੇ ਸਰਪੰਚ ਇੰਦਰਜੀਤ ਸਿੰਘ , ਫਾਟਕ ਮਾਜਰੀ ਪਿੰਡ ਦੇ ਸਰਪੰਚ ਸਤਨਾਮ ਸਿੰਘ ਬਾਜਵਾ, ਸਭਾ ਦੇ ਸੇਕ੍ਰੇਟਰੀ ਰਾਜਿੰਦਰ ਸਿੰਘ ਨੇ ਇਫਕੋ ਦੇ ਨੈਨੋ ਯੂਰੀਆ ਅਤੇ ਸਾਗਰੀਕਾਂ ਉਤਪਾਦ ਦੀ ਸ਼ਲਾਘਾ ਕੀਤੀ ਅਤੇ ਅਗਾਵਧੂ ਕਿਸਾਨ ਬਲਵਿੰਦਰ ਸਿੰਘ ਬਾਜਵਾ, ਗੁਰਵਿੰਦਰ ਸਿੰਘ ਅਤੇ ਅਮ੍ਰਿਤਪਾਲ ਸਿੰਘ ਨੇ ਨੈਨੋ ਯੂਰੀਆ ਸਬੰਧੀ ਤਜ਼ਰਬੇ ਸਾਂਝੇ ਕੀਤੇ ਗਏ। ਇਸ ਮੌਕੇ ਇਫਕੋ ਵਲੋਂ ਤਰਲ ਜੈਵਿਕ ਖਾਦ ਦੀ ਕਿੱਟ ਮੁਫ਼ਤ ਵਿੱਚ ਵੰਡੀ ਗਈ।

LEAVE A REPLY

Please enter your comment!
Please enter your name here