ਜਗਰਾਉਂ, 22 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) -ਐਸ ਐਸ ਪੀ ਹਰਜੀਤ ਸਿੰਘ ਨੇ ਪੈ੍ਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਜਗਰਾਉਂ ਪੁਲਿਸ ਵਲੋਂ ਐਸ.ਆਈ ਕਮਲਦੀਪ ਕੌਰ, ਸੀ.ਆਈ.ਏ ਸਟਾਫ ਜਗਰਾਉਂ ਸਮੇਤ ਏ.ਐਸ.ਆਈ ਬਲਵਿੰਦਰ ਸਿੰਘ , ਹੌਲਦਾਰ ਗੀਤਇੰਦਰਪਾਲ ਸਿੰਘ , ਸੀ/ਸਿਪਾਹੀ ਰਣਜੀਤ ਸਿੰਘ , ਸਿਪਾਹੀ ਮੁਹੰਮਦ ਇਕਬਾਲ ਖਾਂ ਅਤੇ ਮਹਿਲਾ ਸੀ/ਸਿਪਾਹੀ ਸਰਬਜੀਤ ਕੌਰ ਦੇ ਨਾਲ ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਵਾਹਨਾਂ ਦੀਆਂ ਆਰ.ਸੀ ਅਤੇ ਹੋਰ ਦਸਤਾਵੇਜਾਂ ਨੂੰ ਘਰ ਵਿੱਚ ਬੈਠ ਕੇ ਸਸਤੇ ਮੁੱਲ ਤੇ ਬਣਾ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ।
ਜਤਿੰਦਰ ਸਿੰਘ ਉਰਫ ਰਾਜਾ ਪੁੱਤਰ ਪ੍ਰੀਤਮ ਸਿੰਘ ਵਾਸੀ ਆਤਮ ਨਗਰ ਜਗਰਾਉਂ, ਜੋ ਕਿ ਕਚਿਹਰੀਆਂ ਵਿੱਚ ਖੋਖੇ ਪਰ ਕੰਮ ਕਰਦਾ ਹੈ),. ਜਗਜੀਤ ਸਿੰਘ ਉਰਫ ਜੱਗਾ ਪੁੱਤਰ ਮਹਿੰਦਰ ਸਿੰਘ ਵਾਸੀ ਜੀਵਨ ਨਗਰ, ਜਗਰਾਉਂ ਜੋ ਕਿ ਕਚਿਹਰੀਆਂ ਵਿੱਚ ਪ੍ਰਾਈਵੇਟ ਤੌਰ ਤੇ ਟਾਈਪਿਸਟ ਹੈ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕਰਮਜੀਤ ਸਿੰਘ ਵਾਸੀ ਕੋਠੇ ਸ਼ੇਰ ਜੰਗ ਜਗਰਾਉਂ ਜੋ ਕਿ ਕਚਿਹਰੀਆਂ ਵਿੱਚ ਇੰਸਸ ਏਜੰਟ ਦਾ ਕੰਮ ਕਰਦਾ ਹੈ ਨੂੰ ਗਿਰਫ਼ਤਾਰ ਕਰਕੇ ਇਨ੍ਹਾਂ ਪਾਸੋਂ 12 ਲੈਪਟਾਪ, 01 ਕੰਪਿਊਟਰ, 02 ਪ੍ਰਿੰਟਰ, 01 ਹਾਰਡ ਡਰਾਈਵ, । ਛੋਟਾ ਹਾਥੀ ਟਾਟਾ ਏਸ, 30ਮਾਰੂਤੀ ਕਾਰਾਂ, 1.ਸੈਂਟਰੋ ਕਾਰ, 2 ਬੁਲਟ ਮੋਟਰਸਾਈਕਲ, 1 ਸਕੂਟਰ ਬਜਾਜ ਚੇਤਕ, 1 ਸਕੂਟਰੀ ਪੌਂਡਾਂ ਅਤੇ 5 ਜਾਅਲੀ ਆਰ.ਸੀਆਂ ਬਰਾਮਦ ਕੀਤੀਆਂ ਗਈਆਂ।

