ਹਰੀਕੇ ਪੱਤਣ (ਰਿਤੇਸ਼ ਭੱਟ-ਬੋਬੀ ਸਹਿਜਲ) ਇਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਟਿਕਟ ਦਾ ਵਾਊਚਰ ਮੰਗਣ ‘ਤੇ ਪੁਲਿਸ ਨੇ ਪੀਆਰਟੀਸੀ ਦੇ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੱਸ ‘ਚ ਬੈਠੀਆਂ ਸਵਾਰੀਆਂ ਨੇ ਉਸ ਨੂੰ ਛੁਡਾਇਆ। ਪੁਲਿਸ ਮੁਲਾਜ਼ਮ ਨੌਸ਼ਹਿਰਾ ਪਨੂੰਆਂ ਪਿੰਡ ਦਾ ਰਹਿਣ ਵਾਲਾ ਹੈ। ਇਸ ਮਾਮਲੇ ‘ਚ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਆਗੂ ਟਰਾਂਸਪੋਰਟ ਮੰਤਰੀ ਲਾਲਜੀਤ ਸਿਘ ਭੁੱਲਰ ਕੋਲ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਕਿ ਸਾਡੇ ਮੁਲਾਜ਼ਮ ਨੂੰ ਬਿਨਾਂ ਵਜ੍ਹਾ ਕੁੱਟਿਆ ਗਿਆ। ਇਸ ਲਈ ਪੁਲਿਸ ਮੁਲਾਜ਼ਮ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇ।ਮੁਤਾਬਕ ਇਹ ਬੱਸ ਅੰਮ੍ਰਿਤਸਰ ਤੋਂ ਚੱਲੀ ਸੀ। ਨੌਸ਼ਹਿਰਾ ਪਨੂੰਆ ਤੋਂ ਚੜ੍ਹੇ ਪੁਲਿਸ ਮੁਲਾਜ਼ਮ ਕੋਲੋਂ ਜਦੋਂ ਕੰਡਕਟਰ ਨੇ ਟਿਕਟ ਦਾ ਵਾਊਚਰ ਮੰਗਿਆ। ਪੁਲਿਸ ਮੁਲਾਜ਼ਮ ਨੇ ਜਿਹੜਾ ਵਾਊਚਰ ਦਿੱਤਾ ਉਹ ਨਕਲੀ ਨਿਕਲਿਆ। ਇਸ ਤੋਂ ਭੜਕੇ ਪੁਲਿਸ ਵਾਲੇ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕੰਡਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।