ਜਗਰਾਉਂ,(ਵਿਕਾਸ ਮਠਾੜੂ-ਦੀਪਕ ਗੁੰਬਰ): ਖੇਡਾਂ ਵਤਨ ਪੰਜਾਬ ਦੀਆਂ ਲੜੀ ‘ਚ ਸੈਂਟਰ ਸ਼ੇਰਪੁਰ ਕਲਾਂ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮਲਸੀਹਾਂ ਭਾਈਕੇ ਵਿਖੇ ਕਾਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮੈਡਮ ਮਨਜੀਤ ਕੌਰ (ਸ.ਪ.ਸਕੂਲ ਰਾਮਗੜ੍ਹ ਭੁੱਲਰ)ਦੁਆਰਾ ਪ੍ਰਮਾਤਮਾ ਅੱਗੇ ਅਰਦਾਸ ਕਰਨ ਉਪਰੰਤ ,ਉਪ ਜਿਲਾ ਸਿੱਖਿਆ ਅਫ਼ਸਰ (ਲੁਧਿਆਣਾ) ਸ਼੍ਰੀ ਜਸਵਿੰਦਰ ਸਿੰਘ ਜੀ ਦੁਆਰਾ ਰੀਬਨ ਕੱਟ ਕੇ ਕੀਤੀ।ਇਸ ਉਪਰੰਤ ਚਾਹ ਪਾਣੀ ਦੇ ਪ੍ਰੋਗਰਾਮ ਤੋਂ ਬਾਅਦ ਵੱਖ ਵੱਖ ਈਵੈਂਟ ਦੀਆਂ ਖੇਡਾਂ,ਅਥਲੈਟਿਕਸ, ਕੁਸ਼ਤੀਆਂ,ਗੋਲਾ ਸੁਟਣਾ,ਲੰਬੀ ਛਾਲ,ਕਬੱਡੀ ਆਦਿ ਕਰਵਾਈਆਂ ਗਈਆਂ,ਜਿਸ ਵਿਚ ਸਮੂਹ ਸੈਂਟਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਖੇਡਾਂ ਦੀ ਕਾਮਯਾਬੀ ਪਿੱਛੇ,ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ,ਰਣਵਿੰਦਰ ਕੌਰ,ਮਨਜੀਤ ਕੌਰ,ਵੀਰਪਾਲ ਕੌਰ,ਕਮਲਜੀਤ ਕੌਰ,ਹਰਪ੍ਰੀਤ ਕੌਰ,ਕਾਮਿਨੀ ਕੌਸ਼ਲ,ਗੁਰਸ਼ਰਨ ਕੌਰ,ਹਰਜਿੰਦਰ ਕੌਰ,ਰਿਤੂ ਦਾਸ,ਸੁਖਪ੍ਰੀਤ ਕੌਰ,ਰਾਜਨਰਿੰਦਰ ਪਾਲ ਸਿੰਘ,ਕੁਲਵਿੰਦਰ ਸਿੰਘ, ਬਿਕਰਮ ਸਿੰਘ,ਸਿਕੰਦਰ ਸਿੰਘ,ਹਰਦੀਪ ਸਿੰਘ,ਸ਼ਤੀਸ ਕੁਮਾਰ ਆਦਿ ਦਾ ਉਪ ਜਿਲਾ ਸਿੱਖਿਆ ਅਫ਼ਸਰ ਸ਼੍ਰੀ ਜਸਵਿੰਦਰ ਸਿੰਘ ਜੀ (ਲੁਧਿਆਣਾ)ਅਤੇ ਸੈਂਟਰ ਹੈੱਡ ਟੀਚਰ ਜਗਦੀਪ ਸਿੰਘ ਜੌਹਲ ਜੀ ਵੱਲੋਂ ਉਚੇਚੇ ਤੌਰ ਤੇ ਮੋਮੈਂਟੋਜ ਦੇ ਕੇ ਸਨਮਾਨ ਕੀਤਾ।ਇਸ ਸਮੇਂ ਖੇਡ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਦਾ ਇਕੱਠ ਠਾਠਾ ਮਾਰਦਾ ਸੀ।ਇਸ ਸਮੇਂ ਚੇਅਰਮੈਨ ਜਗੀਰ ਸਿੰਘ,ਜਗਦਰਸ਼ਨ ਸਿੰਘ ਪੰਚਾਇਤ ਮੈਂਬਰ,ਹਰਜੋਤ ਸਿੰਘ,ਗੁਰਵੀਰ ਸਿੰਘ ਆਦਿ ਨੇ ਵੀ ਸੇਵਾਵਾਂ ਨਿਭਾਈਆਂ।ਗਰਾਉਂਡਾ ਦੀ ਮਾਰਕਿੰਗ ਦੀ ਸੇਵਾ ਡੀ:ਪੀ:ਈ:ਅਮਨਦੀਪ ਸਿੰਘ ਰਾਮਗੜ੍ਹ ਭੁੱਲਰ ਜੀ ਨੇ ਨਿਭਾਈ।