Home Education ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 28 ਅਪ੍ਰੈਲ ਤੱਕ ਕਰਵਾਈ...

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 28 ਅਪ੍ਰੈਲ ਤੱਕ ਕਰਵਾਈ ਜਾ ਰਹੀ ਹੈ ਮੁਫਤ ਯੋਗਸ਼ਾਲਾ

36
0


ਫਾਜ਼ਿਲਕਾ, 27 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਹੀਦ ਭਗਤ ਸਿੰਘ ਸਟੇਡੀਅਮ ਵਿਖੇ 28 ਅਪ੍ਰੈਲ 2023 ਤੱਕ ਕਰਵਾਈ ਜਾ ਮੁਫਤ ਯੋਗਸ਼ਾਲਾ ਦੇ ਚੌਥੇ ਦਿਨ ਕਾਫੀ ਗਿਣਤੀ ਵਿਚ ਸਰਕਾਰੀ ਕਰਮਚਾਰੀਆਂ ਦੇ ਨਾਲ—ਨਾਲ ਸ਼ਹਿਰ ਦੇ ਵਸਨੀਕਾਂ ਵੱਲੋਂ ਪਹੁੰਚ ਕੇ ਯੋਗਾ ਕੀਤਾ ਗਿਆ।ਬੁਲਾਰੇ ਨੇ ਯੋਗਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਜੀਵਨ ਨੂੰ ਸਹੀ ਅਤੇ ਇਸ ਜੀਵਨ ਦਾ ਨਿਰੰਤਰ ਆਨੰਦ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਯੋਗ ਜਰੂਰ ਕਰਨਾ ਚਾਹੀਦਾ ਹੈ। ਯੋਗ ਸਾਡੇ ਜੀਵਨ ਊਰਜਾ ਨੂੰ ਵਧਾਉਂਦਾ ਹੈ ਅਤੇ ਸਾਡੇ ਆਲੇ ਦੁਆਲੇ ਸਕਾਰਾਤਮਕ ਊਰਜਾ ਦਾ ਇੱਕ ਚੱਕਰ ਬਣਾਉਂਦਾ ਹੈ ।ਉਨ੍ਹਾਂ ਕਿਹਾ ਕਿ ਯੋਗ ਨੂੰ ਆਪਣੇ ਜੀਵਨ ਦਾ ਨਿਯਮਿਤ ਹਿੱਸਾ ਬਣਾਉਣਾ ਚਾਹੀਦਾ ਹੈ।
ਕਸ਼ਟ ਨਿਵਾਰਨ ਯੋਗ ਆਸ਼ਰਮ ਦੇ ਯੋਗ ਗੁਰੂ ਆਚਾਰਿਆ ਕਰਨ ਦੇਵ ਵੱਲੋਂ ਹਾਜਰੀਨ ਨੂੰ ਵੱਖ—ਵੱਖ ਤਰ੍ਹਾਂ ਦੇ ਯੋਗ ਆਸਣ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸ ਹੋਵੇ ਤਾ ਇਸ ਦਾ ਇਲਾਜ ਪ੍ਰਾਣਾਯਾਮ, ਯੋਗਾ ਆਸਨ ਅਤੇ ਡੂੰਘੀ ਸਾਹ ਕਿਰਿਆ ਆਦਿ ਰਾਹੀਂ ਇਲਾਜ ਸੰਭਵ ਹੈ।

LEAVE A REPLY

Please enter your comment!
Please enter your name here