ਜਗਰਾਉਂ, 8 ਨਵੰਬਰ ( ਰਾਜਨ ਜੈਨ, ਰੋਹਿਤ ਗੋਇਲ)-ਧਰਮ ਹਿਤ ਧਾਰਮਿਕ ਸੰਗਠਨ ਅਖਿਲ ਭਾਰਤੀ ਤੇਰਾਪੰਥ ਮਹਿਲਾ ਮੰਡਲ ਦੇ ਨਿਰਦੇਸ਼ਨ ਅਨੁੁਸਾਰ “ਮੰਜ਼ਿਲੇਂ” ਸਮਾਗਮ ਵਿੱਚ “ਰੀਚ ਦ ਅਨਰੀਚਡ” ਕਾਰਜਸ਼ਾਲਾ ਦਾ ਆਯੋਜਨ ਮਿਤੀ 08 ਨਵੰਬਰ 2022 ਮੰਗਲਵਾਰ ਨੂੰ ਜਗਰਾਉਂ ਸ਼ਹਿਰ ਦੀ ਸਿਰਕੱਢ ਸੰਸਥਾ ਸੇਂਟ ਮਹਾਪ੍ਰਗਯ ਸਕੂਲ ਵਿਖੇ ਸ੍ਰੀਮਤੀ ਜਸਵੰਤੀ ਦੇਵੀ ਜੈਨ ਹਾਲ ਵਿੱਚ ਕੀਤਾ ਗਿਆ। ਇਸ ਕਾਰਜਸ਼ਾਲਾ ਵਿੱਚ ਪੰਜਾਬ ਖੇਤਰ ਦੀਆਂ ਸਾਧੂ ਮਾਰਗੀ ਤੇਰਾਪੰਥ ਮਹਿਲਾ ਮੰਡਲ ਦੀਆਂ 150 ਭੈਣਾਂ ਨੇ ਹਿੱਸਾ ਲਿਆ। ਕਾਰਜਸ਼ਾਲਾ ਵਿੱਚ ਮੁਨੀ ਸ੍ਰੀ ਸਵਸਤਿਕ ਮੁਨੀ ਜੀ ਆਦਿ ਠਾਣਾ-2 ਦਾ ਨਿੱਘਾ ਸਾਥ ਮਿਲਿਆ, ਉਨ੍ਹਾਂ ਨੇ ਮਹਾਮੰਤਰ ਨਵਕਾਰ ਪਾਠ ਦਾ ਜਾਪ ਕੀਤਾ। ਮਹਿਲਾ ਮੰਡਲ ਦੀਆਂ ਸਦਸਯਾਂ ਨੇ ਮੰਗਲਾਚਰਣ ਗਾਇਆ। ਸਕੂਲ ਦੀਆਂ ਵਿਦਿਆਰਥਣਾਂ ਨੇ “ਏਕ ਹੀ ਵਿਆਪਕ ਅਹਿੰਸਾ” ਪ੍ਰਾਰਥਨਾ ਗੀਤ ਭਾਵਨਾ ਪੂਰਨ ਤੇ ਮਿੱਠੀ ਅਵਾਜ਼ ਵਿੱਚ ਗਾਇਆ। ਮੁੱਖ ਮਹਿਮਾਨ ਵਜੋਂ ਐਮ. ਐਲ. ਏ. ਸ੍ਰੀਮਤੀ ਸਰਬਜੀਤ ਕੌਰ ਮਾਣੂਕੇ ਵਿਸ਼ੇਸ਼ ਰੂਪ ਵਿੱਚ ਮੌਜੂਦ ਰਹੇ।ਉਨ੍ਹਾਂ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਸਮਰੱਥ ਬਣਾਉਣ ਲਈ ਵਿਸ਼ੇਸ਼ ਉਪਰਾਲੇ ਜ਼ਾਰੀ ਹਨ। ਇੰਸਪੈਕਟਰ ਦਮਨਦੀਪ ਕੌਰ,ਐਸ.ਐਸ.ਪੀ.ਆਫਿਸ ਜਗਰਾਉਂ ਨੇ ਕਿਹਾ ਕਿ ਨਾਰੀ ਲਗਨ ਤੇ ਮਿਹਨਤ ਸਦਕਾ ਹਰ ਉੱਚ ਮੁਕਾਮ ਤੇ ਪੁੱਜ ਸਕਦੀ ਹੈ। ਰਾਸ਼ਟਰੀ ਕਾਰਜਕਾਰਨੀ ਅਧਿਅਕਸ਼ਾ ਸ੍ਰੀ ਮਤੀ ਨੀਲਮ ਸੇਠੀਆ ਨੇ ਕਿਹਾ ਕਿ ਨਾਰੀ ਸ਼ਕਤੀ ਆਪਣੇ ਇਰਾਦਿਆਂ ਨੂੰ ਮਜ਼ਬੂਤ ਰੱਖੇ ਅਤੇ ਆਪਣੀ ਤਾਕਤ ਆਪ ਬਣੇ।ਰਾਸ਼ਟਰੀ ਕਾਰਜਕਾਰਨੀ ਸ੍ਰੀ ਮਤੀ ਨੀਤੂ ਪਟਾਵਰੀ ਨੇ ਕਿਹਾ ਕਿ ਸਮਰਪਣ ਸਫਲਤਾ ਦਾ ਜ਼ਰੀਆ ਹੈ। ਸ੍ਰੀ ਮਤੀ ਰੋਜ਼ ਨੇ “ਪੋਜ਼ੀਟਿਵ ਅਤੇ ਨੈਗੇਟਿਵ ਇਫੈਕਟਸ” ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਮਤੀ ਅਰਚਨਾ ਭੰਡਾਰੀ, ਕੰਨਿਆ ਮੰਡਲ ਸੰਯੋਜਕਾ ਨੇ ਕਿਹਾ ਨਾਰੀ ਆਪਣੀ ਤਾਕਤ ਆਪ ਬਣੇ, ਉਹ ਆਪਣੇ ਤੇ ਹੋਰਾਂ ਲਈ ਰਾਹ ਦਿਸੇਰਾ ਬਣੇ ।ਪਦਮ ਸ਼੍ਰੀ ਅਵਾਰਡ ਪ੍ਰਾਪਤ ਡਾ. ਸੰਜੀਵ ਕੌਚਰ ਨੇ” ਰੀਚ ਦ ਅਨਰੀਚਡ”ਵਿਸ਼ੇ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਕਦਮ ਦਰ ਕਦਮ ਕੋਸ਼ਸ਼ ਮਨੁੱਖ ਨੂੰ ਮੰਜ਼ਿਲ ਤੇ ਪਹੁੰਚਾਉਂਦੀ ਹੈ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਦਲਦੇ ਪਰਵੇਸ਼ ਅਨੁਸਾਰ ਦਰਪੇਸ਼ ਦਿੱਕਤਾਂ ਨੂੰ ਦੂਰ ਕਰ ਨਾਰੀ ਗਰਿਮਾ ਤੇ ਨਾਰੀ ਉਥਾਨ ਸਮਾਜ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ। ਪ੍ਰੋਗਰਾਮ ਚ ਸ਼ਾਮਲ ਅਧਿਅਕਸ਼ਾ ਮਧੂ ਬਾਂਸਲ, ਸੀਮਾ, ਡਾ. ਸੀਮਾ ਜੈਨ ਸਕਿਨ ਸਪੈਸ਼ਲਿਸਟ ਅਤੇ ਹੋਰ ਪਦਾਧਿਕਾਰੀਆਂ ਨੇ ਕਾਰਜਸ਼ਾਲਾ ਸੰਬੰਧਿਤ ਆਪਣੇ ਵਿਚਾਰ ਰੱਖੇ। ਸ੍ਰੀਮਤੀ ਆਰਤੀ ਅਗਰਵਾਲ ਨੇ ਕਾਕਜਕਰਮ ਦਾ ਸੰਚਾਲਨ ਬਾਖੂਬੀ ਨਿਭਾਇਆ। ਮੁਨੀ ਸ੍ਰੀ ਸਵਸਤਿਕ ਜੀ ਅਤੇ ਮੁਨੀ ਸ੍ਰੀ ਪ੍ਰਾਸ਼ਵ ਕੁਮਾਰ ਜੀ ਨੇ ਲਗਾਤਾਰ ਮਿਹਨਤ ਤੇ ਅਭਿਆਸ ਨਾਲ ਆਤਮਿਕ ਅਤੇ ਬੌਧਿਕ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ। ਪੰਜਾਬ ਪ੍ਰਭਾਰੀ ਸ੍ਰੀਮਤੀ ਊਸ਼ਾ ਜੈਨ ਨੇ ਆਏ ਹੋਏ ਪਤਵੰਤਿਆਂ, ਮਹਿਮਾਨਾਂ ਤੇ ਪਦਾਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਜਗਰਾਉਂ ਮਹਿਲਾ ਮੰਡਲ ਵੱਲੋਂ ਇਹੋ ਜਿਹੇ ਹੋਰ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿਵਾਇਆ। ਸਕੂਲ ਅਤੇ ਤੇਰਾਪੰਥ ਮਹਿਲਾ ਮੰਡਲ ਵੱਲੋਂ ਪਹੁੰਚੇ ਮਹਿਮਾਨਾਂ ਅਤੇ ਪਦਾਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸਮਾਪਨ ਮੰਗਲ ਪਾਠ ਨਾਲ ਹੋਇਆ। ਇਸ ਮੌਕੇ ਸਕੂਲ ਪਿ੍ੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤਇੰਦਰ ਕੁਮਾਰ, ਵਾਇਸ ਪ੍ਰਿ. ਅਮਰਜੀਤ ਕੌਰ, ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।