Home Health 34ਵਾਂ ਡੈਂਟਲ ਪੰਦਰਵਾੜੇ ਦੀ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸ਼ੁਰੂਆਤ

34ਵਾਂ ਡੈਂਟਲ ਪੰਦਰਵਾੜੇ ਦੀ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸ਼ੁਰੂਆਤ

62
0


ਫਤਹਿਗੜ੍ਹ ਸਾਹਿਬ, 14 ਨਵੰਬਰ, ( ਮੋਹਿਤ ਜੈਨ, ਅਸ਼ਵਨੀ  ) ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ 34ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਅਤੇ ਡੈਂਟਲ ਮੈਡੀਕਲ ਅਫਸਰ ਡਾ. ਅਨੁਜ ਗਰਗ ਦੇ ਦੱਸਿਆ ਕਿ 14 ਨਵੰਬਰ ਤੋਂ 29 ਨਵੰਬਰ ਤੱਕ ਡੈਂਟਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਕੈਂਪ ਲਗਾ ਕੇ ਲੋੜਵੰਦ ਲਾਭਪਾਤਰੀਆਂ ਨੂੰ 10 ਕੰਪਲੀਟ ਡੈਂਚਰ, ਦੰਦਾ ਦਾ ਇਲਾਜ਼, ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 10 ਕੰਪਲੀਟ ਡੈਂਚਰਾ ਦੇ ਮਿਥੇ ਟੀਚੇ ਵਿਚੋਂ 8 ਦਾ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਸਕੂਲਾ ਕਾਲਜਾ, ਮਾਈਗ੍ਰੇਟਰੀ ਏਰੀਏ ਆਦਿ ਥਾਵਾਂ ਤੇ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਓਰਲ ਹੈਲਥ ਬਾਰੇ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ।ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੈਂਪ ਦਾ ਵੱਧ ਤੋਂ ਵੱਧ ਫਾਈਦਾ ਲੈਣ। ਇਸ ਮੌਕੇ ਮੈਡੀਕਲ ਅਫਸਰ ਡਾ. ਪੁਨੀਤ ਕੌਰ, ਨਿਰਪਾਲ ਸਿੰਘ ਫਾਰਮੇਸੀ ਅਫਸਰ, ਮਹਾਵੀਰ ਸਿੰਘ ਬੀ.ਈ.ਈ., ਮੰਗਤ ਰਾਮ ਰੇਡੀਓਗ੍ਰਾਫਰ, ਸ੍ਰੀ ਗੁਰਚਰਨ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here