ਜਗਰਾਓਂ, 14 ਨਵੰਬਰ ( ਮੋਹਿਤ ਜੈਨ, ਜੱਸੀ ਢਿੱਲੋਂ )- ਆਰੀਆ ਸਮਾਜ ਵੱਲੋਂ ਸਥਾਪਿਤ ਸ਼੍ਰੀਮਤੀ ਤਾਰਾ ਦੇਵੀ ਜਿੰਦਲ ਆਰੀਆ ਵਿਦਿਆ ਮੰਦਰ ਸਕੂਲ ਵਿਖੇ ਬਾਲ ਦਿਵਸ ਅਤੇ ਖੇਡ ਦਿਵਸ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਬੱਚਿਆਂ ਨੇ ਭਾਗ ਲਿਆ। ਖੇਡ ਦਿਵਸ ਦੀ ਸ਼ੁਰੂਆਤ ਪੀ.ਟੀ. ਨਾਲ ਕੀਤੀ ਗਈ। ਇਸ ਮੌਕੇ ਪ੍ਰੀ ਨਰਸਰੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਖੇਡਾਂ ਵਿੱਚ ਬੱਚਿਆਂ ਨੇ ਸੈਕ ਰੇਸ, ਸਲੋ ਸਾਈਕਲਿੰਗ, ਜ਼ਿਗ ਜ਼ੈਗ ਰੇਸ, ਜੰਪ ਰੇਸ, ਹਰਡਲ ਰੇਸ, ਪਿਕ ਥਿਕ ਐਂਡ ਰਨ ਅਤੇ ਬੈਲੂਨ ਰੇਸ ਆਦੀ ਖੇਡਾਂ ਵਿੱਚ ਭਾਗ ਲਿਆ। ਜਿਸ ਵਿੱਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਕੱਤਰ ਡਾ: ਬੀ.ਬੀ ਸਿੰਗਲਾ ਅਤੇ ਡਾ: ਜਗਮੋਹਨ ਮਿੱਤਲ ਨੇ ਬੱਚਿਆਂ ਨੂੰ ਬਾਲ ਦਿਵਸ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੈਨੇਜਰ ਮੈਡਮ ਕਾਂਤਾ, ਪਿ੍ਰੰਸੀਪਲ ਨਿਧੀ ਗੁਪਤਾ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
