ਨਗਰ ਨਿਗਮ ਦੀਆਂ ਟੀਮਾਂ ਵੱਲੋਂ ਰਾਤ ਨੂੰ ਲਗਾਤਾਰ ਕੀਤੀ ਜਾ ਰਹੀ ਲੋੜਵੰਦਾਂ ਦੀ ਮੱਦਦ
ਮੋਗਾ, 17 ਨਵੰਬਰ: ( ਕੁਲਵਿੰਦਰ ਸਿੰਘ) -ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜਯੋਤੀ ਬਾਲਾ ਮੱਟੂ (ਪੀ.ਸੀ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋ ਅਰਬਨ ਹੋਮਲੈਸ ਲਈ ਡੇ-ਨੂਲਮ ਸਕੀਮ ਤਹਿਤ ਵੱਖ-2 ਸ਼ਹਿਰਾਂ ਵਿਚ ਸ਼ੈਲਟਰ ਹੋਮ ਤਿਆਰ ਕਰਵਾਏ ਗਏ ਹਨ। ਸਰਦੀ ਦੇ ਮੌਸਮ ਦੌਰਾਨ ਸਰਕਾਰ ਵਲੋ ਜਾਰੀ ਹਦਾਇਤਾਂ ਅਨੁਸਾਰ ਨਗਰ ਨਿਗਮ ਮੋਗਾ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿ ਕੋਈ ਵੀ ਅਰਬਨ ਹੋਮਲੈਸ ਛੱਤ ਤੋ ਬਗੈਰ ਖੁੱਲੇ ਵਿਚ ਠੰਡ ਵਿਚ ਹੋਵੇ।ਉਨ੍ਹਾਂ ਦੱਸਿਆ ਕਿ ਉਕਤ ਨੂੰ ਯਕੀਨੀ ਬਨਾਉਣ ਲਈ ਦਫ਼ਤਰ ਨਗਰ ਨਿਗਮ ਮੋਗਾ ਦੇ 33 ਅਧਿਕਾਰੀਆਂ ਦੀ ਡਿਊਟੀ ਆਪਣੇ ਪਹਿਲੇ ਕੰਮ ਤੋ ਇਲਾਵਾ ਲਗਾਈ ਗਈ ਹੈ। ਇਹ ਸਟਾਫ਼ ਰਾਤਰੀ ਸ਼ਹਿਰ ਦੀ ਗਤ ਕਰੇਗਾ ਅਤੇ ਇਹ ਯਕੀਨੀ ਬਨਾਏਗਾ ਕਿ ਕੋਈ ਵੀ ਅਰਬਨ ਹੋਮਲੈਸ ਛੱਤ ਤੋ ਬਗੈਰ ਖੁੱਲੇ ਵਿਚ ਵਿਚ ਨਾ ਹੋਵੇ। ਇਹਨਾਂ ਕਰਮਚਾਰੀਆਂ ਨੂੰ ਮਿਤੀ 15-11-2022 ਤੋ 31-12-2022 ਤੱਕ ਡਿਊਟੀ ਚਾਰਟ ਦਿੱਤਾ ਹੈ ਅਤੇ ਰੋਜਾਨਾ ਨਿਗਮ ਦੀ ਇੱਕ ਟੀਮ ਸ਼ਹਿਰ ਵਿਚ ਰਾਤ ਦੇ ਸਮੇਂ ਗਤ ਕਰੇਗੀ। ਇਸ ਟੀਮ ਨੂੰ ਦਫ਼ਤਰ ਵੱਲੋਂ ਜੀਪ ਵੀ ਮੁਹੱਈਆ ਕਰਵਾਈ ਗਈ ਹੈ, ਜਿਸ ਵਿਚ ਇਸ ਟੀਮ ਵਲੋ ਅਰਬਨ ਹੋਮਲੈਸ ਨੂੰ ਨਗਰ ਨਿਗਮ ਮੋਗਾ ਵੱਲੋਂ ਤਿਆਰ ਕੀਤੇ ਨਾਇਟ ਸ਼ੈਲਟਰ ਵਿਚ ਪਹੁੰਚਾਇਆ ਜਾਵੇਗਾ।ਨਿਗਮ ਵਲੋ ਨਾਇਟ ਸੈਲਟਰ ਵਿਚ ਬੇਘਰੇ ਲੋਕਾਂ/ਯਾਤਰੀਆਂ ਲਈ ਸਰਦੀ ਦੇ ਮੌਸਮ ਅਨੁਸਾਰ ਖਾਸ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚ ਮੰਜੇ, ਬਿਸਤਰੇ, ਗਦੈਲੇ, ਕੰਬਲ ਰਜਾਈਆਂ, ਗਰਮ ਪਾਣੀ ਅਤੇ ਪਖਾਨੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸੇ ਲੜੀ ਵਿਚ 16 ਨਵੰਬਰ ਦਿਨ ਬੁੱਧਵਾਰ ਦੀ ਰਾਤ ਨੂੰ ਡਿਊਟੀ ਟੀਮ ਸਤਵੀਰ ਸਿੰਘ ਇੰਜੀਨੀਅਰ, ਪ੍ਰੇਮ ਕੁਮਾਰ ਜੂਨੀਅਰ ਸਹਾਇਕ ਅਤੇ ਸਾਜਨ ਡਾਟਾ ਐਂਟਰੀ ਅਪਰੇਟਰ ਦੀ ਟੀਮ ਵੱਲੋ ਸ਼ਹਿਰ ਵਿਚ ਚੈਕਿੰਗ ਕਰਕੇ 10 ਲੋਕਾਂ ਨੂੰ ਬੱਸ ਸਟੈਂਡ, ਰੇਲਵੇ ਪੁੱਲ ਵਾਲੇ ਪਾਸੇ ਖੁੱਲੇ ਵਿਚ ਪਏ ਲੋਕਾਂ ਨੂੰ ਨਾਈਟ ਸੈਲਟਰ ਵਿਚ ਪਹੁੰਚਾਇਆ । ਇਸ ਨਾਈਟ ਸੈਲਟਰ ਦੇ ਅਟੈਡੰਟਸਾਜਨ ਕੁਮਾਰ ਵੱਲੋ ਦੱਸਿਆ ਗਿਆ ਕਿ ਰਾਤ ਦੇ ਸਮੇਂ ਕੁੱਲ 20 ਲੋਕ ਵਿਚ 18 ਮਰਦ ਅਤੇ 2 ਔਰਤਾਂ ਸ਼ਾਮਲ ਹਨ, ਵੱਲੋਂ ਸਰਕਾਰ ਦੇ ਬਣਾਏ ਇਸ ਨਾਈਟ ਸੈਲਟਰ ਵਿਚ ਰਾਤ ਗੁਜਾਰੀ ।
