Home ਖੇਤੀਬਾੜੀ ਵਾਤਾਵਰਨ ਪ੍ਰਤੀ ਸੁਹਿਰਦ ਪਹੁੰਚ ਅਪਣਾ ਕੇ ਕਰ ਰਹੇ ਨੇ ਖੇਤੀ- ਡਾ. ਰੁਪਿੰਦਰ...

ਵਾਤਾਵਰਨ ਪ੍ਰਤੀ ਸੁਹਿਰਦ ਪਹੁੰਚ ਅਪਣਾ ਕੇ ਕਰ ਰਹੇ ਨੇ ਖੇਤੀ- ਡਾ. ਰੁਪਿੰਦਰ ਕੌਰ ਪਿੰਡ ਨਿਆਮਤਪੁਰ

61
0

— ਪਿਛਲੇ ਤਕਰੀਬਨ ਦਸ ਸਾਲਾਂ ਤੋਂ ਨਹੀਂ ਲਗਾਈ ਝੋਨੇ-ਕਣਕ ਦੀ ਪਰਾਲੀ ਨੂੰ ਅੱਗ

ਮਾਲੇਰਕੋਟਲਾ/ਅਮਰਗੜ੍ਹ 23 ਨਵੰਬਰ: ( ਜੱਸੀ ਢਿੱਲੋਂ, ਮਿਅੰਕ ਜੈਨ)-ਵਾਤਾਵਰਣ ਪ੍ਰਤੀ ਹਾਂ-ਪੱਖੀ ਸੋਚ ਅਪਣਾ ਕੇ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਵਾਤਾਵਰਣ ਅਤੇ ਸਵੱਛ ਸਮਾਜ ਦੇ ਸਕਦੇ ਹਾਂ।ਜੇਕਰ ਸਾਡਾ ਵਾਤਾਵਰਣ ਹੀ ਸਾਡੇ ਰਹਿਣਯੋਗ ਨਹੀਂ ਹੋਵੇਗਾ ਤਾਂ ਸਾਡੀ ਕੀਤੀ ਕਮਾਈ ਵੀ ਸਾਡੇ ਕਿਸੇ ਕੰਮ ਨਹੀਂ ਆਵੇਗੀ । ਸਾਨੂੰ ਸਭ ਨੂੰ ਰਲ ਮਿਲ ਕੇ ਸਾਡੇ ਹਵਾ,ਪਾਣੀ ਅਤੇ ਮਿੱਟੀ ਨੂੰ ਸੰਭਾਲਣ ਦਾ ਉੱਦਮ ਕਰਨਾ ਚਾਹੀਦਾ ਹੈ। ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਨਿਆਮਤਪੁਰ ਦੀ ਰਹਿਣ ਵਾਲੀ ਮਹਿਲਾ ਕਿਸਾਨ ਡਾ. ਰੁਪਿੰਦਰ ਕੌਰ ਜੋ ਕਿੱਤੇ ਪੱਖੋ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ।ਮਹਿਲਾ ਕਿਸਾਨ ਡਾ. ਰੁਪਿੰਦਰ ਕੌਰ ਲੋਕਾਂ ਨੂੰ ਪਰਾਲੀ ਦੇ ਪ੍ਰਬੰਧਨ ਵਿੱਚ ਉਦਾਹਰਣ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਹੈ ।ਉਨ੍ਹਾ ਦੱਸਿਆ ਕਿ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਉਹ ਪਿਛਲੇ ਤਕਰੀਬਨ ਦਸ ਸਾਲਾਂ ਤੋਂ ਪਰਾਲੀ ਨੂੰ ਸਾੜੇ ਬਗੈਰ ਰੋਟਾਵੇਟਰ ਨਾਲ਼ ਕਣਕ ਬੀਜਦੇ ਆ ਰਹੇ ਹਨ।  ਜਿਸ ਕਾਰਨ ਉਨ੍ਹਾ ਕੋਲ ਅਥਾਹ ਤਜਰਬਾ ਹੈ । ਇਨ੍ਹਾ ਗੱਲਾਂ ਨੂੰ ਸਾਂਝਾ ਕਰਦਿਆਂ ਉਨ੍ਹਾ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗ਼ੈਰ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰਨ ਨਾਲ਼ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਜਿਸ ਨਾਲ  ਜ਼ਮੀਨ ਵਿਚਲਾ ਜੀਵ – ਜੰਤੂ ਪ੍ਰਬੰਧ ਸੁਰੱਖਿਅਤ ਰਹਿੰਦਾ ਹੈ ਨਤੀਜੇ ਵੱਜੋਂ ਕਣਕ ਦੇ ਝਾੜ ਵਿੱਚ ਵੀ ਵਾਧਾ ਹੋਇਆ ਹੈ। ਪਰਾਲ਼ੀ ਜ਼ਮੀਨ ਵਿੱਚ ਵਾਹੁਣ ਨਾਲ਼ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਇਆ ਹੈ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਵਿੱਚ ਕਮੀ ਆਈ ਹੈ ਅਤੇ ਖੇਤੀ ਦਾ ਲਾਗਤ ਖਰਚ ਘਟਿਆ ਹੈ।   ਉਨ੍ਹਾ ਹੋਰ ਦੱਸਿਆ ਕਿ ਪਰਾਲ਼ੀ ਖੇਤਾਂ ਵਿੱਚ ਸਾੜਨ ਨਾਲ਼ ਜ਼ਮੀਨ ਦਾ ਸੰਤੁਲਨ ਬਣਾਉਣ ਵਾਲ਼ਾ ਕੀਟ ਪ੍ਰਬੰਧ ਅੱਗ ਦੀ ਭੇਂਟ ਚੜ੍ਹ ਜਾਂਦਾ ਹੈ।ਉਹਨਾਂ ਦੱਸਿਆ ਕਿ ਪਿਛਲੇ ਸਾਲਾਂ ਉਨ੍ਹਾਂ ਦੇ ਤਜ਼ਰਬਿਆਂ ਨੂੰ ਦੇਖਦਿਆਂ ਪਿੰਡ ਦੇ ਹੋਰ ਕਿਸਾਨ ਵੀ ਪਰਾਲ਼ੀ ਨਾ ਸਾੜਕੇ ਵੱਖ ਵੱਖ ਤਕਨੀਕਾਂ ਰਾਹੀਂ ਕਣਕ ਬੀਜਣ ਵੱਲ ਰੁਚਿਤ ਹੋਣ ਲੱਗੇ ਹਨ। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਪਿੰਡ ਨਿਆਮਤਪੁਰ ਦੀ ਵਸਨੀਕ ਡਾ.ਰੁਪਿੰਦਰ ਕੌਰ ਦੀ ਸਲਾਘਾ  ਕਰਦਿਆ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਪੜੇ ਲਿਖੇ ਕਿਸਾਨਾਂ ਤੋਂ ਸੇਧ ਲੈ ਕੇ ਵਾਤਾਵਰਣ ਪ੍ਰੇਮੀ ਵਜੋ ਅੱਗੇ ਉਭਰ ਕੇ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਕੁਦਰਤੀ ਸਰੋਤਾਂ ਦੇ ਰੱਖ ਰਖਾਓ ਲਈ ਅੱਗੇ ਆਉਂਣਾ ਚਾਹੀਦਾ ਹੈ। ਉਨ੍ਹਾਂ ਕਾਸਤਕਾਰਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦੇ ਪ੍ਰਬੰਧਨ ਲਈ ਆਧੁਨਿਕ ਤਕਨੀਕ ਦਾ ਸਹਾਰਾ ਲੈ ਕੇ ਬਿਨ੍ਹਾਂ ਅੱਗਾਂ ਲਗਾਏ ਆਪਣੇ ਖੇਤ ਅਗਲੀ ਫਸ਼ਲ ਲਈ ਤਿਆਰ ਕਰਨ ਨੂੰ ਤਰਜੀਹ ਦੇਣ । ਅਜਿਹਾ ਕਰਨ ਨਾਲ ਜਿਥੇ ਉਹ ਵਾਤਾਵਾਰਣ ਨੂੰ ਸਵੱਛ ਰੱਖਣ ਵਿੱਚ ਆਪਣਾ ਰੋਲ ਅਦਾ ਕਰਨਗੇ ,ਉਥੇ ਉਨ੍ਹਾਂ ਦੀ ਜਮੀਨ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਬੇਲੋੜੀ ਦੀਆਂ ਖਾਂਦਾ ਦੀ ਵਰਤੋਂ ਵਿੱਚ ਕਮੀ ਆਵੇਗੀ  ਉਥੇ ਹੀ ਉਨ੍ਹਾਂ ਦੀ ਖੇਤੀ ਲਾਗਤ ਵਿੱਚ ਵੀ ਕਮੀ ਆਵੇਗੀ । ਇਸ ਲਈ ਉਨ੍ਹਾਂ ਕਿਸਾਨਾਂ/ਕਾਸਤਕਾਰਤਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਨੂੰ ਤਰਜੀਹ ਦੇਣ ।

LEAVE A REPLY

Please enter your comment!
Please enter your name here