Home Chandigrah ਨਾ ਮੈਂ ਕੋਈ ਝੂਠ ਬੋਲਿਆ..?ਕੌਮੀ ਇਨਸਾਫ਼ ਮੋਰਚਾ ਵਿੱਚ ਹਿੰਸਕ ਗਤੀਵਿਧੀ ਨੁਕਸਾਨਦੇਹ

ਨਾ ਮੈਂ ਕੋਈ ਝੂਠ ਬੋਲਿਆ..?
ਕੌਮੀ ਇਨਸਾਫ਼ ਮੋਰਚਾ ਵਿੱਚ ਹਿੰਸਕ ਗਤੀਵਿਧੀ ਨੁਕਸਾਨਦੇਹ

69
0

ਪੰਜਾਬ ਵਿੱਚ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਫ਼ ਦੀ ਮੰਗ ਅਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਬਾਰਡਰ ’ਤੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਸ ਮੋਰਚੇ ਵਿਚ ਰੋਜ਼ਾਨਾ ਹਜ਼ਾਰਾਂ ਲੋਕ ਈਆਪ ਮੁਹਾਰੇ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਾਮਿਲ ਹੋ ਰਹੇ ਹਨ ਅਤੇ ਇਹ ਮੋਰਚਾ ਲਗਾਤਾਰ ਸਫਲਤੀ ਦੀ ਚਰਮਸੀਮਾ ਵੱਲ ਨੂੰ ਵਧ ਰਿਹਾ ਹੈ। ਹਮੇਸ਼ਾ ਵਾਂਗ ਏਜੰਸੀਆਂ ਅਤੇ ਸਰਕਾਰਾਂ ਗੀ ਨਜ਼ਰ ਵੀ ਇਸ ਮੋਰਚੇ ਗੀਆਂ ਗਤੀਵਿਧੀਆਂ ਤੇ ਲੱਗੀ ਹੋਈ ਹੈ। ਹੁਣ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਲਈ ਇਕੱਠੇ ਹੋਏ ਸਿੰਘਾਂ ਵਿਚ ਅਚਾਨਕ ਤਲਖੀ ਦਾ ਮਾਹੌਲ ਬਣ ਗਿਆ ਅਤੇ ਸਭ ਅਚਾਨਕ ਹਿੰਸਾ ਵਿਚ ਬਦਲ ਗਿਆ। ਪੁਲਿਸ ਅਤੇ ਸਿੰਘਾਂ ਵਿਚਕਾਰ ਆਪਸੀ ਝੜੱਪ ਹੋਈ। ਜਿਸ ਵਿਚ ਪ੍ਰਸਾਸ਼ਨ ਵਲੋਂ ਇਹ ਕਿਹਾ ਗਿਆ ਕਿ ਪੁਲਿਸ ਦੇ 29 ਕਰਮਚਾਰੀ ਜ਼ਖਮੀ ਹੋ ਗਏ ਹਨ। ਇਸ ਸੰਬਧ ਵਿਚ ਪੁਲਿਸ ਵਲੋਂ ਮੁਕਦਮਾ ਵੀ ਦਰਜ ਕੀਤਾ ਗਿਆ ਹੈ। ਭਾਵੇਂ ਪੁਲੀਸ ਬੈਰੀਗੇਟ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਹਣ ਦੀ ਕੋਸ਼ਿਸ਼ ਵਿਚ ਪੁਲੀਸ ਨਾਲ ਝੜਪ ਹੋ ਗਈ ਗੱਸੀ ਜਾ ਰਹੀ ਹੈ ਪਰ ਇਸਦੇ ਪਿੱਛੇ ਵਾਪਰੇ ਘਟਨਾਕ੍ਰਮ ਦੀ ਗੰਭੀਰਤਾ ਨਾਲ ਜਾਂਚ ਹੋਣੀ ਜਰੂਰੀ ਹੈ ਅਤੇ ਸਿੱਖ ਜਥੇਬੰਦੀਆਂ ਨੂੰ ਵੀ ਆਪਾ ਵਿਚਾਰ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ। ਇਸ ਘਟਨਾ ਨੂੰ ਸਿੱਖਾਂ ਖਿਲਾਫ ਪੂਰੀ ਤਾਕਤ ਅਤੇ ਵਿਉਂਤਬੰਦੀ ਨਾਲ ਪ੍ਰਚਾਰਿਆ ਜਾਵੇਗਾ ਅਤੇ ਫੁੱਟ ਪਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੋਰਚੇ ਦੀ ਕਾਮਯਾਬੀ ਨੂੰ ਖਦੇੜਣ ਦੀ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਜੋ ਕਿ ਹੁਣ ਸਫਲਤਾ ਦੇ ਮੁਕਾਮ ਤੱਕ ਪਹੁੰਚਣ ਵਾਲਾ ਹੈ ਅਤੇ ਹੁਣ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ। ਯਾਦ ਕਰੋ ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ 1 ਸਾਲ ਤੋਂ ਚੱਲੇ ਲੰਬੇ ਸੰਘਰਸ਼ ਵਿੱਚ ਅੰਦੋਲਨ ਨੂੰ ਬਦਨਾਮ ਕਰਨ ਲਈ ਏਜੰਸੀਆਂ ਅਤੇ ਸਰਕਾਰਾਂ ਵੱਲੋਂ ਕਈ ਵਾਰ ਗੰਭੀਰ ਸਾਜਿਸ਼ਾਂ ਰਚੀਆਂ ਗਈਆਂ। ਪਰ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਨੇ ਬੜੀ ਸੂਝ-ਬੂਝ ਨਾਲ ਕੰਮ ਕੀਤਾ ਅਤੇ ਅਜਿਹੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿਤਾ। ਜਿਸ ਕਾਰਨ ਦਿੱਲੀ ਦਾ ਕਿਸਾਨ ਅੰਦਲੋਨ ਜਿੱਤ ਦੇ ਨਵੇਂ ਮੀਲ ਪੱਥਰ ਕਾਇਮ ਕਰਨ ਵਿਚ ਸਫਲ ਹੋਇਆ। ਜਦੋਂ ਪੰਜਾਬ ਵਿੱਚ ਨਿੱਤ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਤਾਂ ਇਨਸਾਫ਼ ਲਈ ਸਿੱਖ ਕੌਮ ਵਲੋਂ ਬਰਗਾੜੀ ਵਿਖੇ ਮੋਰਚਾ ਲਗਾਇਆ ਗਿਆ। ਸਿੱਖ ਸੰਗਤਾ ਦੇ ਸ਼ਾਂਤਮਈ ਧਰਨੇ ਵਿਚ ਇਸੇ ਤਰ੍ਹਾਂ ਅਚਾਨਕ ਭੜਕਾਹਟ ਪੈਦਾ ਕਰਕੇ ਗੋਲੀ ਤੱਕ ਚਲਾਈ ਗਈ। ਜਿਸ ਨਾਲ ਦੋ ਸਿੰਘ ਸ਼ਹੀਦ ਹੋਏ। ਹੁਣ ਤੱਕ ਅਸੀਂ ਫਿਰ ਤੋਂ ਬਰਗਾੜੀ ਮੋਰਚੇ ਵਿਚ ਸ਼ਹੀਦ ਹੋਣ ਸਿੱਖਾਂ ਲਈ ਇਨਸਾਫ ਵਾਸਤੇ ਲੜ ਰਹੇ ਹਾਂ। ਹੁਣ ਇਕ ਵਾਰ ਫਿਰ ਤੋਂ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ। ਕੌਮੀ ਇਨਸਾਫ ਮੋਰਚੇ ਦੇ ਸਫਲਤਾ ਦੇ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਹਿੰਸਕ ਕਾਰਵਾਈ ਪੂਰੀ ਤਰ੍ਹਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸਰਕਾਰਾਂ ਅਤੇ ਏਜੰਸੀਆਂ ਇਸ ਮੋਰਚੇ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੀਆਂ। ਇਸ ਲਈ ਕੌਮੀ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਸਿੰਘਾਂ ਨੂੰ ਇਸ ਵਾਰ ਪੂਰੀ ਤਰ੍ਹਾਂ ਨਾਲ ਸੋਚ ਸਮਝ ਕੇ ਪਹਿਲਾਂ ਵਾਪਰੇ ਘਟਨਾਕ੍ਰਮਾ ਤੋਂ ਸਬਕ ਲੈਂਦੇ ਹੋਏ ਬੜੀ ਨਿਮਰਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਮੋਰਚੇ ਦੌਰਾਨ ਕੋਈ ਵੀ ਹਿੰਸਕ ਗਤੀਵਿਧੀ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ। ਇਸ ਮੋਰਚੇ ਨੂੰ ਤਾਰਪੀਡੋ ਕਰਨ ਲਈ ਕਈ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਵਾਰ-ਵਾਰ ਭੜਕਾਓਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਪਰ ਸਾਨੂੰ ਸੰਜਮ ਤੋਂ ਕੰਮ ਲੈਣਾ ਪਵੇਗਾ। ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਸਘੰਰਸ਼ ਲੜ ਰਹੇ ਹਾਂ ਹੁਣ ਉਸਦੀ ਸਫਲਤਾ ਬੇ-ਹੱਦ ਨਜ਼ਦੀਕਹੈ। ਇਸ ਲਈ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਤਾਂ ਕਿ ਮੋਰਚਾ ਸਫਲਤਾ ਪੂਰਵਕ ਆਪਣੀ ਲੜਾਈ ਲੜਕੇ ਇਨਸਾਫ ਹਾਸਿਲ ਕਰਨ ਵਿਚ ਸਫਲ ਹੋ ਸਕੇ।

 ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here