Home ਖੇਤੀਬਾੜੀ ਖੇਤੀਬਾੜੀ ਨੂੰ ਟਿਕਾਊ ਤੇ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਕੀਤੇ ਜਾ ਰਹੇ...

ਖੇਤੀਬਾੜੀ ਨੂੰ ਟਿਕਾਊ ਤੇ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ : ਡੀਸੀ

59
0

ਰੂਪਨਗਰ (ਰਾਜਨ-ਰੋਹਿਤ) ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਨੂੰ ਆਰਥਿਕ ਤੌਰ ‘ਤੇ ਟਿਕਾਊ ਤੇ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਖੇਤੀਬਾੜੀ ਵਿਭਾਗ ਲਗਾਤਾਰ ਯਤਨਸ਼ੀਲ ਹੈ। ਡਾ. ਪ੍ਰਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਨਿੱਧੀ ਯੋਜਨਾ ਰਾਹੀ ਜ਼ਿਲ੍ਹੇ ‘ਚ ਇਸ ਸਕੀਮ ਅਧੀਨ ਕੁੱਲ 62878 ਕਿਸਾਨ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਦੀ ਹੁਣ ਤੱਕ 123,42,64000 ਰੁਪਏ ਦੀ ਰਾਸ਼ੀ ਸੰਬੰਧਤ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਭਾਰਤ ਸਰਕਾਰ ਵੱਲੋਂ ਕਿਸਾਨ ਦੇ ਆਧਾਰ ਕਾਰਡ ਰਾਹੀਂ ਈਕੇਵਾਈਸੀ. ਕਰਵਾਉਣ ਉਪਰੰਤ ਹੀ ਅਗਲੇਰੀ ਕਿਸਤ ਦੀ ਰਾਸ਼ੀ ਜਾਰੀ ਕਰਨ ਦੀ ਸ਼ਰਤ ਰੱਖੀ ਗਈ ਹੈ। ਇਸ ਲਈ ਸਮੂਹ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਈਕੇਵਾਈਸੀ ਜ਼ਿਲ੍ਹੇ ‘ਚ ਸਥਿਤ ਕੰਪਿਊਟਰ ਸਰਵਿਸ ਸੈਂਟਰ ‘ਤੇ ਕਰਵਾਉਣ ਤਾਂ ਜੋ ਕਿਸਾਨਾਂ ਦੇ ਖਾਤਿਆਂ ‘ਚ ਅਗਲੀ ਕਿਸ਼ਤ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਅੱਗੇ ਦੱਸਿਆ ਗਿਆ ਕਿ ਸੀਆਰਐੱਮ ਕਰਾਪ ਰੋਜੀਡਿਊ ਮੈਨੇਜਮੈਂਟ ਸਕੀਮ ਇਨਸਿਟੂ ਸਕੀਮ ਅਧੀਨ ਸਾਲ 2022-23 ਦੌਰਾਨ 664 ਮਸ਼ੀਨਾਂ ਦੇ ਆਰਡਰ ਜਾਰੀ ਕੀਤੇ ਗਏ। ਜਿਨ੍ਹਾਂ ‘ਚੋਂ 286 ਕਿਸਾਨਾਂ ਵੱਲੋਂ ਮਸ਼ੀਨਾਂ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 285 ਮਸ਼ੀਨਾਂ ਦੀ ਸਬਸਿਡੀ ਸੰਬੰਧਿਤ ਲਾਭਪਾਤਰੀਆਂ ਦੇ ਖਾਤੇ ‘ਚ ਭੇਜ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਗਰੀਕਲਚਰ ਟਰੇਨਿੰਗ ਮੈਨੇਜਮੈਂਟ ਏਜੰਸੀ ਆਤਮਾ ਸਕੀਮ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਤਿੰਨ ਫਾਰਮਰ ਸਕੂਲ ਲਗਾਏ ਗਏ। ਇਨ੍ਹਾਂ ਫਾਰਮਰ ਸਕੂਲਾਂ ‘ਚ ਬਲਾਕ ਰੂਪਨਗਰ ਵਿਖੇ ਕਣਕ ਬੀਜ ਦੀ ਪੈਦਾਵਾਰ, ਬਲਾਕ ਨੂਰਪੁਰਬੇਦੀ ਵਿਖੇ ਤੇਲ ਬੀਜਾਂ ਦੀ ਪੈਦਾਵਾਰ ਤੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਣਕ ਦੇ ਬੀਜ ਦੀ ਪੈਦਾਵਾਰ ਤੇ ਸਟੋਰੇਜ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੀ ਮਦਦ ਨਾਲ ਸਰਦ ਰੁੱਤ ਦੀਆਂ 10 ਪਿੰਡ ਪੱਧਰੀ ਟੇ੍ਨਿੰਗਾਂ ਪ੍ਰਤੀ ਬਲਾਕ 2 ਕਰਵਾਈਆਂ ਗਈਆਂ, ਝੋਨੇ ਦੀ ਸਿੱਧੀ ਬਿਜਾਈ ਦੇ 36 ਪ੍ਰਦਰਸ਼ਨੀ ਪਲਾਂਟ ਲਗਾਏ ਗਏ ਤੇ ਹਾੜ੍ਹੀ ਸਾਉਣੀ ਸੀਜ਼ਨ ਦੇ ਸਾਲ 2022-23 ਦੇ ਜ਼ਿਲ੍ਹਾ ਪੱਧਰੀ 2 ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ।ਡਿਪਟੀ ਕਮਿਸ਼ਨਰ ਵੱਲੋਂ ਅੱਗੇ ਦੱਸਿਆ ਗਿਆ ਕਿ ਸੁਆਇਲ ਹੈਲਥ ਸਕੀਮ ਅਧੀਨ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਲੈਬਾਰਟਰੀ ਲਈ ਮਿੱਟੀ ਦੇ ਸੈਂਪਲ ਲੈਣ ਲਈ 5000 ਦਾ ਟੀਚਾ ਮਿਥਿਆ ਗਿਆ ਹੈ। ਜਿਸ ‘ਚੋਂ ਦਸੰਬਰ ਮਹੀਨੇ ਤੱਕ 2600 ਸੈਂਪਲ ਇਕੱਤਰ ਕਰ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਕੁਆਲਟੀ ਕੰਟਰੋਲ ਅਧੀਨ ਖਾਦਾਂ ਦੇ 70, ਦਵਾਈਆਂ ਦੇ 50, ਸੀਡ ਐਕਟ ਦੇ 125 ਤੇ ਸੀਡ ਸਰਵਿਸ ਦੇ 160 ਸੈਂਪਲ ਲੈਣ ਦਾ ਟੀਚਾ ਪ੍ਰਰਾਪਤ ਹੋਇਆ ਹੈ, ਜਿਸ ‘ਚੋਂ ਹੁਣ ਤੱਕ ਕ੍ਰਮਵਾਰ 49, 18, 90 ਤੇ 143 ਸੈਂਪਲਾਂ ਦੀ ਪ੍ਰਰਾਪਤੀ ਕਰ ਲਈ ਗਈ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਉਣੀ ਸੀਜਨ ਦੌਰਾਨ ਇੱਕ ਨਵੀਂ ਫ਼ਸਲ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ‘ਚ ਕੁੱਲ 50 ਏਕੜ ਏਕੜ ਪ੍ਰਤੀ ਕਿਸਾਨ ਦੇ ਪ੍ਰਦਰਸ਼ਨੀ ਪਲਾਟ ਰਾਸ਼ੀ ਸੀਡਜ ਲਿਮ. ਕੰਪਨੀ ਦੀ ਸਹਾਇਤਾ ਨਾਲ ਲਗਾਏ ਗਏ। ਇਨ੍ਹਾਂ ਪ੍ਰਦਰਸ਼ਨੀ ਪਲਾਂਟਾਂ ਦੇ ਨਤੀਜੇ ਬਹੁਤ ਹੀ ਪ੍ਰਭਾਵਸ਼ਾਲੀ ਹੋਏ। ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 221 ਕਿਸਾਨਾਂ ਦੇ ਕੁੱਲ 776 ਏਕੜ ਰਕਬੇ ਦੇ ਸਨਮੁੱਖ ਮੁੱਖ ਖੇਤੀਬਾੜੀ ਅਫਸਰ ਦੀ ਆਈਡੀ ਤੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਸ਼ੀ ਕਿਸਾਨ ਲਾਭਪਾਤਰੀਆਂ ਦੇ ਖਾਤਿਆਂ ‘ਚ ਪਾਈ ਗਈ।

LEAVE A REPLY

Please enter your comment!
Please enter your name here