Home crime ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲਾ ਗ੍ਰਿਫਤਾਰ

ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲਾ ਗ੍ਰਿਫਤਾਰ

40
0


ਅਬੋਹਰ, 31 ਦਸੰਬਰ ( ਸੁਨੀਲ ਸੇਠੀ) – ਬੀਤੇ ਦਿਨੀ ਅਬੋਹਰ ਵਿਖੇ ਨਵੇਂ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲੇ ਅਗਿਆਤ ਲੋਕਾਂ ਖਿਲਾਫ ਥਾਣਾ ਸਿਟੀ 1 ਅਬੋਹਰ ਵਿਖੇ ਐਫ.ਆਈ.ਆਰ ਨੰਬਰ 252 ਮਿਤੀ 30 ਦਸੰਬਰ 2023 ਅਧੀਨ ਧਾਰਾ 379, 426, 427 ਭਾਰਤੀ ਦੰਡ ਸੰਹਿਤਾ ਅਤੇ ਧਾਰਾ 3 ਪਬਲਿਕ ਪ੍ਰੋਪਰਟੀ ਐਕਟ ਤਹਿਤ ਦਰਜ ਕੀਤੀ ਗਈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਸਨ ਅਤੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਸਨ।ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋਂ ਇਸ ਕੇਸ ਦੀ ਤੈਹ ਤੱਕ ਪਹੁੰਚ ਕੇ ਇਸ ਅੰਨੀ ਵਾਰਦਾਤ ਦੀ ਗੁੱਥੀ ਨੂੰ 24 ਘੰਟਿਆਂ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਇਸ ਕੇਸ ਵਿੱਚ ਦੋ ਦੋਸ਼ੀਆਂ ਦਵਿੰਦਰ ਸਿੰਘ ਉਰਫ਼ ਭਿੰਦਰ ਵਾਸੀ ਗਲੀ ਨੰਬਰ 7 ਪੰਜ ਪੀਰ ਨਗਰ ਅਬੋਹਰ ਅਤੇ ਜੈਜੀ ਵਾਸੀ ਗਲੀ ਨੰਬਰ 9 ਪੰਜ ਪੀਰ ਨਗਰ ਅਬੋਹਰ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਹਨਾਂ ਵਿੱਚੋਂ ਦਵਿੰਦਰ ਸਿੰਘ ਉਰਫ਼ ਭਿੰਦਰ ਉਰਫ ਤੋੜਾ ਵਾਸੀ ਗਲੀ ਨੰਬਰ 7 ਪੰਜ ਪੀਰ ਨਗਰ ਅਬੋਹਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਦੇ ਦੂਸਰੇ ਸਾਥੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਸਨੂੰ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਗ੍ਰਿਫ਼ਤਾਰ ਕੀਤੇ ਦੋਸ਼ੀ ਕੋਲੋ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲੋਂ ਤੋੜਿਆ ਗਿਆ ਸੱਜਾ ਹੱਥ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਸਾਈਕਲ ਵੀ ਬ੍ਰਾਮਦ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here