ਰਾਜਪੁਰਾ (ਲਿਕੇਸ ਸ਼ਰਮਾ ) ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸ਼ੰਭੂ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇਨਵੈਸਟੀਗੇਸਨ ਪਟਿਆਲਾ ਦੀ ਹਦਾਇਤਾਂ ਅਨੁਸਾਰ ਰਘਬੀਰ ਸਿੰਘ ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਮੁੱਖ ਅਫ਼ਸਰ ਥਾਣਾ ਸ਼ੰਭੂ ਦੀ ਅਗਵਾਈ ‘ਚ ਥਾਣੇਦਾਰ ਕੁਲਦੀਪ ਸਿੰਘ ਥਾਣਾ ਸ਼ੰਭੂ ਵੱਲੋਂ ਦੌਰਾਨੇ ਗਸ਼ਤ ਵੱਡੀ ਮਾਤਰਾ ‘ਚ ਗਾਂਜਾ ਦੇ ਤਸਕਰ ਬੋਬੀ ਕੁਮਾਰ ਉਰਫ ਸਾਹਿਲ ਪੁੱਤਰ ਧਰਮਿੰਦਰ ਮਹਿਤ ਵਾਸੀ ਪਿੰਡ ਬਾਗਨਪੁਰ ਜ਼ਿਲ੍ਹਾ ਵਿਸ਼ਾਲੀ ਬਿਹਾਰ ਪਾਸ 7 ਕਿੱਲੋ ਗਾਂਜਾ ਤੇ ਅਮਿਤ ਕੁਮਾਰ ਪੁੱਤਰ ਕੈਦਾਰ ਰਾਏ ਵਾਸੀ ਪਿੰਡ ਨਵਾਟੋਲਾ ਪੱਖਰੀ ਜ਼ਿਲ੍ਹਾ ਵਿਸ਼ਾਲੀ ਬਿਹਾਰ ਪਾਸੋ 6 ਕਿੱਲੋ ਗਾਂਜਾ ਸਮੇਤ ਤੇਪਲਾ ਰੋਡ ਤੋਂ ਗਿ੍ਫ਼ਤਾਰ ਕੀਤਾ ਗਿਆ। ਜਿਨਾਂ ਖ਼ਿਲਾਫ਼ ਥਾਣਾ ਸ਼ੰਭੂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗਿ੍ਫਤਾਰ ਕੀਤੇ ਗਏ ਬੋਬੀ ਕੁਮਾਰ ਅਤੇ ਅਮਿਤ ਕੁਮਾਰ ਉਕਤ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਬਰਾਮਦ ਗਾਂਜਾ ਕਿੱਥੋਂ ਲੈ ਕੇ ਆਏ ਸਨ ਤੇ ਅੱਗੇ ਕਿੱਥੇ ਲੈ ਕੇ ਜਾਣਾ ਸੀ ਤੇ ਇਨ੍ਹਾਂ ਨਾਲ ਹੋਰ ਕਿਹੜੇ-ਕਿਹੜੇ ਸਾਥੀ ਹਨ।