Home National ਕਮਜ਼ੋਰ ਲੀਡਰਸ਼ਿੱਪ ਕਾਰਨ ਦੇਸ਼ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਕੁਝ ਰਾਜਾਂ...

ਕਮਜ਼ੋਰ ਲੀਡਰਸ਼ਿੱਪ ਕਾਰਨ ਦੇਸ਼ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਕੁਝ ਰਾਜਾਂ ਤੱਕ ਸਿਮਟੀ

47
0

ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਸਮੁੱਚੇ ਦੇਸ਼ ਦੀ ਰਾਜਨੀਤੀ ਵਿਚ ਇਕ ਧੁਰੇ ਵਾਂਗ ਕੰਮ ਕਰਦੀ ਰਹੀ ਹੈ । ਕਿਸੇ ਸਮੇਂ ਦੇਸ਼ ਭਰ ਦੇ ਸਾਰੇ ਸੂਬਿਅਆਾਂ ਥਏ ਸ਼ਆਸ਼ਨ ਕਰਨ ਵਾਲੀ ਕਾਂਗਰਸ ਪਾਰਟੀ ਅੱਜ ਆਪਣੀ ਹੋਂਦ ਨੂੰ ਹੀ ਬਰਕਾਰ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਦੇਸ਼ ’ਚ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਦੇਸ਼ ਦੀ ਰਾਜਨੀਤੀ ’ਚ ਸਭ ਤੋਂ ਲੰਬੇ ਸਮੇਂ ਤੋਂ ਸੱਤਾ ’ਤੇ ਕਾਬਜ਼ ਰਹਿਣ ਵਾਲੀ ਪਾਰਟੀ ਹੁਣ ਸਿਰਫ ਕੁਝ ਸੂਬਿਆਂ ਤੱਕ ਹੀ ਸੀਮਤ ਰਹਿ ਗਈ ਹੈ। ਕਾਂਗਰਸ ਦੀ ਇਸ ਪਤਲੀ ਹਾਲਤ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਫੌਰੀ ਅਤੇ ਸਖ਼ਤ ਫੈਸਲੇ ਲੈਣ ਦੀ ਸਮਰੱਥਾ ਦੀ ਘਾਟ ਹੈ। ਪਿਛਲੇ ਸਮੇਂ ਦੌਰਾਨ ਕਈ ਰਾਜਾਂ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਵੀ ਸੱਤਾ ਕਾਂਗਰਸ ਦੇ ਹੱਥੋਂ ਖੁੱਸਦੀ ਰਹੀ ਹੈ। ਪਾਰਟੀ ਨੂੰ ਸ਼ੁਰੂ ਤੋਂ ਲੈ ਕੇ ਸਿਖਰ ’ਤੇ ਪਹੁੰਚਾਉਣ ਵਾਲੇ ਵੱਡੇ ਕਾਂਗਰਸੀ ਆਗੂ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ। ਬਹੁਤੇ ਪਾਰਟੀ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰੀ ਫਿਰਦੇ ਹਨ। ਹੁਣ ਹਾਲਾਤ ਅਜਿਹੇ ਬਣ ਗਏ ਹਨ, ਕਾਂਗਰਸ ਪਾਰਟੀ ਆਪਣੇ ਆਪ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਪਹਿਲਾਂ ਪੰਜਾਬ ’ਚ ਪਾਰਟੀ ਦੀ ਅੰਦਰੂਨੀ ਧੜੇਬੰਦੀ ਕਾਰਨ ਹਾਲਾਤ ਵਿਗੜ ਗਏ ਸਨ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਕਾਰਨ ਸੂਬੇ ਵਿਚ ਪਤਲੀ ਹੋ ਗਈ ਸੀ। ਉਸਦੇ ਬਾਵਜੂਦ ਵੀ ਪੰਜਾਬ ਵਿਚ ਕਾਂਗਰਸ ਦੁਬਾਰਾ ਸੱਤਾ ਹਾਸਲ ਨਾ ਕਰ ਸਕੀ। ਬੇਅਦਬੀ ਦੇ ਦੋਸ਼ਾਂ ਵਿਚ ਘਿਰਿਆ ਅਕਾਲੀ ਦਲ ਬੈਕਫੁੱਟ ’ਤੇ ਆ ਗਿਆ ਅਤੇ ਕਾਂਗਰਸ ਪਾਰਟੀ ਨੂੰ ਆਪਸੀ ਧੜ੍ਹੇਬੰਦੀ ਕਿਨਾਰੇ ਲਗਾ ਗਈ। ਜਿਸ ਕਾਰਨ ਆਮ ਆਦਮੀ ਪਾਰਟੀ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਹੁਣ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ, ਉੱਥੇ ਵੀ ਇਹੋ ਹਾਲ ਦੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ ਵਿਚ ਵੀ ਪੰਜਾਬ ਵਰਗੇ ਧੜ੍ਹੇਬੰਦੀ ਦੇ ਹਾਲਾਤ ਬਣ ਗਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਨੌਜਵਾਨ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਠੰਢੀ ਜੰਗ ਹੁਣ ਭਾਂਬੜ ਬਣ ਚੁੱਕੀ ਹੈ। ਦੋਵੇਂ ਇਕ ਦੂਸਰੇ ਦੇ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਅਤੇ ਜਨਤਕ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਅਸ਼ੋਕ ਗਹਿਲੋਤ ਨੇ ਤਾਂ ਸਚਿਨ ਪਾਇਲਟ ਨੂੰ ਪਾਰਟੀ ਦਾ ਗੱਦਾਰ ਤੱਕ ਐਲਾਣ ਦਿਤਾ ਹੈ ਅਤੇ ਪਾਰਟੀ ਨੂੰ ਦੋਵਾਂ ਵਿੱਚੋਂ ਇੱਕ ਨੂੰ ਚੁਣਨ ਦੀ ਚੁਣੌਤੀ ਦਿੱਤੀ। ਇੱਥੇ ਵੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਧੜੇਬੰਦੀ ਦੇ ਦੌਰ ਤੋਂ ਹੀ ਕਾਂਗਰਸ ਪਾਰਟੀ ਦੀ ਧੜੇਬੰਦੀ ਸ਼ੁਰੂ ਹੋਈ ਸੀ। ਪੰਜਾਬ ਵਿਚ ਹਾਈਕਮਾਂਡ ਵੱਲੋਂ ਦੇਰ ਨਾਲ ਲਏ ਗਏ ਫੈਸਲੇ ਦਾ ਨੁਕਸਾਨ ਪੰਜਾਬ ਵਿੱਚ ਕਾਂਗਰਸ ਨੂੰ ਝੱਲਣਾ ਪਿਆ ਅਤੇ ਸੱਤਾ ਹੱਥੋਂ ਚਲੀ ਗਈ। ਜੇਕਰ ਕੇਂਦਰੀ ਹਾਈਕਮਾਂਡ ਕੋਈ ਸਖਤ ਫੈਸਲਾ ਲੈ ਕੇ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਨੂੰ ਇਕੱਠੇ ਬੈਠਣ ਲਈ ਮਜ਼ਬੂਰ ਕਰ ਦੇਵੇ ਤਾਂ ਰਾਜਸਥਾਨ ਵਿੱਚ ਚੱਲ ਰਹੀ ਪਾਰਟੀ ਦੀ ਧੜ੍ਹੇਬੰਦੀ ਨਾਲ ਜੋ ਅੱਗੇ ਨੁਕਸਾਨ ਹੋਣ ਵਾਲਾ ਹੈ ਉਸਨੂੰ ਥੋੜਾ ਘੱਟ ਕੀਤਾ ਜਾ ਸਕਦਾ ਹੈ। ਜੇਕਰ ਪਾਰਟੀ ਹਾਈ ਕਮਾਂਡ ਦੋਵਾਂ ਨੂੰ ਇਕਸੁਰ ਹੋ ਕੇ ਚੱਲਣ ਦੀਆਂ ਹਦਾਇਤਾਂ ਨਹੀਂ ਦਿੰਦੀ ਜਾਂ ਅਜਿਹਾ ਕਰਨ ਦੇ ਸਮਰੱਥਾ ਨਹੀਂ ਦਿਖਾਉਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਰਾਜਸਥਾਨ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਟੁੱਟ ਜਾਵੇਗੀ। ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੇ ਸਾਹਣੇ ਇਸ ਸਮੇਂ ਵਿਰੋਧੀ ਧਿਰਾਂ ਪਾਸ ਕੋਈ ਅਜਿਹਾ ਆਗੂ ਨਹੀਂ ਹੈ ਜਿਸਦੇ ਬਲਬੂਤੇ ਤੇ ਚੇਣਾਂ ਲੜੀਆਂ ਅਤੇ ਜਿੰਤੀਆਂ ਜਾ ਸਕਣ ਉਸਦੇ ਬਾਵਜੂਦ ਦੇਸ਼ ਦੀਆਂ ਸਮੁੱਚੀਆਂ ਵਿਰੋਧੀ ਅਤੇ ਖੇਤਰੀ ਪਾਰਟੀਆਂ ਕਾਂਗਰਸ ਵੱਲ ਹੀ ਦੇਖਦੀਆਂ ਹਨ। ਜੇਕਰ ਕਾਂਗਰਸ ਪਾਰਟੀ ਆਪਣੇ ਅੰਦਰ ਦੀ ਲੜਾਈ ਨੂੰ ਹੀ ਰੋਕ ਨਹੀਂ ਸਕੇਗੀ ਤਾਂ ਉਹ ਦੇਸ਼ ਦੀਆਂ ਹੋਰ ਖੇਤਰੀ ਪਾਰਟੀਆਂ ਦੀ ਅਗਵਾਈ ਕਿਵੇਂ ਕਰ ਸਕੇਗੀ।?ਇਸ ਲਈ ਕਾਂਗਰਸ ਹਾਈਕਮਾਂਡ ਨੂੰ ਆਪਾ ਪੜਚੋਸ ਕਰਨ ਦੀ ਬੇਹੱਦ ਜਰੂਰਤ ਹੈ। ਜੋ ਨੇਤਾ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਹਨ ਅਤੇ ਜੋ ਪਾਰਟੀ ਵਿਚ ਰਹਿੰਦੇ ਹੋਏ ਵੀ ਪਾਰਟੀ ਵਿਰੁੱਧ ਬਗਾਵਤ ਦਾ ਝੰਡਾ ਚੁੱਕੀ ਫਿਰ ਰਹੇ ਹਨ ਉਨ੍ਹਾਂ ਸਾਰਿਆਂ ਨੂੰ ਇੱਕ ਮੰਚ ’ਤੇ ਲਿਆ ਕੇ ਪਾਰਟੀ ਦੇ ਪਲੇਟਫਾਰਮ ਨੂੰ ਮੁੜ ਮਜ਼ਬੂਤ ਕਰਨਾ ਹੋਵੇਗਾ, ਤਾਂ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੋ ਸਕੋਗੇ। ਦੇਸ਼ ਇਸ ਸਮੇਂ ਜੋ ਮਾੜੇ ਹਾਲਾਤਾਂ ਵਿਚੋਂ ਲੰਘ ਰਿਹਾ ਹੈ ਉਸ ਵਿਚ ਭਾਜਪਾ ਵਿਰੋਧੀ ਲਹਿਰ ਹੋਣ ਦੇ ਬਾਵਜੂਦ ਵੀ ਦਏਸ਼ ਵਾਸੀਅਆੰ ਪਾਸ ਭਾਜਪਾ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗੀ। ਇਸ ਲਈ ਅਜੇ ਵੀ ਵਕਤ ਹੈ ਕਾਂਗਰਸ ਹਾਈ ਕਮਾਂਡ ਆਪਣੇ ਅੰਦਰ ਉੱਠਦੀ ਬਗਾਵਤ ਨੂੰ ਸੰਭਾਲਣ ਲਈ ਸਖਤ ਕਦਮ ਉਠਾਏ।
 ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here