ਹਠੂਰ, 25 ਨਵੰਬਰ ( ਬੌਬੀ ਸਹਿਜਲ, ਧਰਮਿੰਦਰ )-ਪੈਟਰੋਲ ਪੰਪ ਦੇ ਪੈਸੇ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਹੇ ਮੈਨੇਜਰ ਨੂੰ ਰਸਤੇ ਵਿਚ ਲੁਟੇਰਿਆਂ ਨੇ ਲੁੱਟ ਲਿਆ ਅਤੇ ਚੱਲਦੇ ਮੋਟਰਸਾਇਕਿਲ ਤੇ ਹੀ ਉਸਦਾ ਨਗਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਜਿਸ ਵਿਚ 72 ਹਜਾਰ ਰੁਪਏ ਸਨ। ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਪਿੰਡ ਬੱਦੋਵਾਲ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਹਿੰਦੁਸਤਾਨ ਕੰਪਨੀ ਦੇ ਪੈਟਰੋਲ ਪੰਪ ਫਤਿਹਪੁਰ ਪੈਟਰੋਲੀਅਮ ਬੱਦੋਵਾਲ ’ਤੇ ਪ੍ਰਾਈਵੇਟ ਮੈਨੇਜਰ ਵਜੋਂ ਕੰਮ ਕਰਦਾ ਹੈ। ਉਹ ਬੱਦੋਵਾਲ ਤੋਂ ਲਲਤੋਂ ਕਲਾਂ ਦੇ ਬਿਜਲੀ ਘਰ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਗਿਆ ਸੀ। ਉਥੇ ਦਸਤਾਵੇਜ਼ ਦੇਣ ਤੋਂ ਬਾਅਦ ਪਿੰਡ ਸ਼ਹਿਜ਼ਾਦ ਸਥਿਤ ਪੈਟਰੋਲ ਪੰਪ ਦੀ 72 ਹਜ਼ਾਰ ਰੁਪਏ ਦੀ ਪੇਮੈਂਟ ਜਮ੍ਹਾਂ ਕਰਵਾਉਣ ਲਈ ਲਲਤੋਂ ਕਲਾਂ ਬਿਜਲੀ ਗਰੇਡ ਤੋਂ ਕੈਪੀਟਲ ਬੈਂਕ ਜਾ ਰਿਹਾ ਸੀ। ਉਸ ਨੇ ਪੇਮੈਂਟ ਵਾਲਾ ਬੈਗ ਆਪਣੇ ਮੋਟਰਸਾਈਕਲ ਦੀ ਤੇਲ ਵਾਲੀ ਟੈਂਕੀ ’ਤੇ ਰੱਖਿਆ ਹੋਇਆ ਸੀ। ਜਦੋਂ ਮੈਂ ਬਿਜਲੀ ਗਰੇਡ ਤੋਂ ਥੋੜ੍ਹਾ ਅੱਗੇ ਪਿੰਡ ਸ਼ਹਿਜ਼ਾਦ ਨੇੜੇ ਪਹੁੰਚਿਆ ਤਾਂ ਪਿੰਡ ਲਲਤੋਂ ਵਾਲੀ ਸਾਈਡ ਤੋਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਪਿੱਛਿਓਂ ਆਏ ਅਤੇ ਉਨ੍ਹਾਂ ਨੇ ਮੋਟਰਸਾਈਕਲ ਉਸ਼ਦੇ ਬਰਾਬਰ ਕਰ ਲਿਆ ਅਤੇ ਤੇਲ ਵਾਲੀ ਟੈਂਕੀ ’ਤੇ ਰੱਖਿਆ ਬੈਗ ਚੁੱਕ ਕੇ ਫ਼ਰਾਰ ਹੋ ਗਏ। ਉਸ ਬੈਗ ਵਿੱਚ 72 ਹਜ਼ਾਰ ਰੁਪਏ ਸਨ ਜੋ ਉਸ ਨੇ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਸਨ। ਇਸ ਸਬੰਧੀ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਜੋਧਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।