Home crime ਗੈਂਗਸਟਰਾਂ ਨਾਲ ਸੰਬੰਧਾਂ ਦੀ ਧਮਕੀ ਦੇ ਕੇ ਆੜ੍ਹਤੀ ਤੋਂ ਫਿਰੋਤੀ ’ਚ ਲਏ...

ਗੈਂਗਸਟਰਾਂ ਨਾਲ ਸੰਬੰਧਾਂ ਦੀ ਧਮਕੀ ਦੇ ਕੇ ਆੜ੍ਹਤੀ ਤੋਂ ਫਿਰੋਤੀ ’ਚ ਲਏ 70 ਹਜਾਰ

72
0


ਦੂਸਰੀ ਵਾਰ ਫਿਰ ਪਰਿਵਾਰ ਨੂੰ ਮਾਰਨ ਦੀ ਧਮਕੀ ਦੇ ਕੇ ਮੰਗੇ ਇਕ ਲੱਖ, ਮੁਕਦਮਾ ਦਰਜ
ਰਾਏਕੋਟ, 20 ਅਗਸਤ ( ਜਸਵੀਰ ਹੇਰਾਂ )-ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਡਰਾਵਾ ਦੇ ਕੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ 70 ਹਜਾਰ ਰੁਪਏ ਫਿਰੋਤੀ ਵਿਚ ਲੈਣ ਅਤੇ ਦੂਸਰੀ ਵਾਰ ਪਿਰ ਇਕ ਲੱਖ ਰੁਪਏ ਮੰਗਣ ਦੇ ਦੋਸ਼ ਵਿਚ ਥਾਣਾ ਸਦਰ ਰਾਏਕੋਟ ਵਿਖੇ ਇਕ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਸਤਵੰਤ ਸਿੰਘ ਨਿਵਾਸੀ ਪਿੰਡ ਲਿੱਤਰ, ਰਾਏਕੋਟ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਕਿਹਾ ਕਿ ਮੇਰੀ ਆੜਤ ਦੀ ਦੁਕਾਨ ਦਾਣਾ ਮੰਡੀ ਬਰਮੀ ਵਿੱਚ ਹੈ। ਜਿਸ ਦਾ ਦਫਤਰ ਮੇਰੇ ਘਰ ਵਿੱਚ ਹੀ ਹੈ। ਜਿਥੇ ਲੈਣ ਦੇਣ ਦਾ ਕੰਮ ਆਪਣੇ ਘਰ ਹੀ ਕਰਦਾ ਹਾਂ। ਆੜਤੀ ਸਬੰਧੀ ਲਾਇਸੈਂਸ ਮੇਰੇ ਲੜਕੇ ਤੇਜਪਾਲ ਸਿੰਘ ਦੇ ਨਾਮ ਪਰ ਹੈ। ਸਾਡੇ ਪਿੰਡ ਦਵਿੰਦਰ ਸਿੰਘ ਉਰਫ ਸੋਨੂੰ ਭਲਵਾਨ ਰਹਿੰਦਾ ਹੈ। ਇਸ ਦਾ ਪਿਤਾ ਸੱਤਪਾਲ ਸਿੰਘ ਮਹਿਕਮਾ ਪੁਲਿਸ ਵਿੱਚ ਨੌਕਰੀ ਕਰਦਾ ਸੀ। ਜੋ ਕਿ ਫਤਿਹਗੜ ਸਾਹਿਬ ਰਹਿੰਦਾ ਹੈ। ਉਸ ਵਕਤ ਉਸ ਦੇ ਬੱਚੇ ਵੀ ਉਥੇ ਨਾਲ ਹੀ ਰਹਿੰਦੇ ਸੀ। ਦਵਿੰਦਰ ਸਿੰਘ ਉਰਫ ਸੋਨੂੰ ਭਲਵਾਨ ਅਰਸਾ ਕਰੀਬ 2017 ਵਿੱਚ ਸਾਡੇ ਪਿੰਡ ਆ ਕੇ ਰਹਿਣ ਲੱਗ ਪਿਆ। ਜੋ ਪਹਿਲਾ ਭਲਵਾਨੀ ਕਰਦਾ ਸੀ। ਜੋ ਭਲਵਾਨੀ ਕਰਦਾ ਹੋਣ ਕਰਕੇ ਜੋਰ ਵਿੱਚ ਕਾਫੀ ਤਕੜਾ ਹੈ। ਜਿਸ ਦੇ ਖਿਲਾਫ ਪਹਿਲਾ ਦੀ ਲੜਾਈ ਝਗੜੇ ਅਤੇ ਐਨ ਡੀ ਪੀ ਐਸ ਐਕਟ, ਨਜਾਇਜ਼ ਅਸਲਾ ਰੱਖਣ ਅਤੇ ਜੇਲ ਵਿੱਚ ਮੋਬਾਇਲ ਰੱਖਣ ਸਬੰਧੀ ਮੁਕਦਮੇ ਦਰਜ ਹਨ। ਦਵਿੰਦਰ ਸਿੰਘ ਉਰਫ ਸੋਨੂੰ ਭਲਵਾਨ ਨਸ਼ਾ ਕਰਨ ਦਾ ਆਦੀ ਹੈ। ਉਹ ਆਪਣੇ ਨਾਲ ਕੁਝ ਅਣਪਛਾਤੇ ਵਿਆਕਤੀ ਵੀ ਰੱਖਦਾ ਹੈ। ਉਹ ਕਹਿੰਦਾ ਹੈ ਕਿ ਉਸ ਦੇ ਗੈਂਗਸਟਰਾ ਨਾਲ ਸਬੰਧ ਹਨ। ਜਿਸ ਕਰਕੇ ਸਾਨੂੰ ਧਮਕਾਉਂਦਾ ਰਹਿੰਦਾ ਹੈ। ਦਵਿੰਦਰ ਸਿੰਘ ਉਰਫ ਸੋਨੂੰ ਭਲਵਾਨ ਨੇ ਸਾਨੂੰ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਮਿਤੀ 10.01.2023 ਨੂੰ ਮੇਰੇ ਪਾਸੋ 70 ਹਜਾਰ ਰੁਪਏ ਦੀ ਫਿਰੋਤੀ ਲੈ ਲਈ ਸੀ। ਇਹ ਪੈਸੇ ਮੈ ਇੱਕਠੇ ਆਪਣੇ ਛੋਟੇ ਭਾਈ ਰਛਪਾਲ ਸਿੰਘ ਦੇ ਘਰ ਦਿੱਤੇ ਸੀ। ਉਸ ਵਕਤ ਮੈਂ ਅਤੇ ਮੇਰਾ ਛੋਟਾ ਭਾਈ ਰਛਪਾਲ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਲਿੱਤਰ ਅਤੇ ਦਵਿੰਦਰ ਸਿੰਘ ਉਰਫ ਸੋਨੂੰ ਭਲਵਾਨ ਹੀ ਸੀ। ਉਸ ਵਕਤ ਇਹ ਆਪਣੀ ਗੱਡੀ ਵਰਨਾ ਗੱਡੀ ਤੇ ਆਇਆ ਸੀ। ਮੈਂ ਕਿਸੇ ਹੋਰ ਵਿਆਕਤੀ ਨਾਲ ਇਹ ਗੱਲ ਸਾਝੀ ਨਹੀ ਕੀਤੀ ਕਿ ਇਹ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਨਾ ਕਰ ਦੇਵੇ। ਇਸ ਗੱਲ ਤੋਂ ਡਰਦੇ ਮਾਰੇ ਨੇ ਇਹ ਫਿਰੋਤੀ ਦਿੱਤੀ ਸੀ। ਇਹ ਫਿਰੋਤੀ ਤੋਂ ਕੁਝ ਸਮਾ ਬਾਅਦ ਹੀ ਮੈਨੂੰ ਫਿਰ ਧਮਕੀਆ ਦੇਣ ਲੱਗਾ ਕਿ ਮੈਨੂੰ ਇੱਕ ਲੱਖ ਰੁਪਏ ਹੋਰ ਦੇਵੋ, ਜੇਕਰ ਨਾ ਦਿੱਤੇ ਤਾ ਤੁਹਾਨੂੰ ਪਰਿਵਾਰ ਸਮੇਤ ਖਤਮ ਕਰ ਦੇਵੇਗਾ। ਦਵਿੰਦਰ ਸਿੰਘ ਨੇ ਮੈਨੂੰ ਰਸਤੇ ਵਿੱਚ ਵੀ ਕਈ ਵਾਰ ਇੱਕ ਲੱਖ ਰੁਪਏ ਦੇਣ ਬਾਰੇ ਮਜਬੂਰ ਕੀਤਾ। ਫਿਰ ਮੈਂ ਦੁਖੀ ਹੋ ਕੇ ਜੋ ਪਹਿਲਾ 70 ਹਜਾਰ ਰੁਪਏ ਦੇਣ ਵਾਲੀ ਗੱਲ ਪਵਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਵਾਸੀਆਨ ਲਿੱਤਰ ਨਾਲ ਸਾਝੀ ਕੀਤੀ ਅਤੇ ਦੱਸਿਆ ਕਿ ਹੁਣ ਉਹ ਹੋਰ ਇੱਕ ਲੱਖ ਰੁਪਏ ਮੰਗਦਾ ਹੈ। ਪਰ ਮੈ ਉਹ ਲੱਖ ਰੁਪਏ ਇਸ ਨੂੰ ਨਹੀਂ ਦਿੱਤੇ। ਜਿਸ ਕਰਕੇ ਇਸ ਨੇ ਮਿਤੀ 12.06.2023 ਨੂੰ ਮੇਰੇ ਲੜਕੇ ਤੇਜਪਾਲ ਸਿੰਘ ਦੇ ਸਾਡੇ ਮੱਕੀ ਦੇ ਖੇਤ ਵਿੱਚ ਜਾ ਕੇ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਹਨ। ਇਹ ਪਿੰਡ ਵਿੱਚ ਗੱਡੀਆ ਤੇ ਘੁੰਮਦਾ ਰਹਿੰਦਾ ਹੈ, ਦਹਿਸਤ ਪਾਉਂਦਾ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦਵਿੰਦਰ ਸਿੰਘ ਉਰਫ ਸੋਨੂੰ ਭਲਵਾਨ ਤੋ ਖਤਰਾ ਜਾਨ ਮਾਲ ਹੈ ਕਿਉਂਕਿ ਉਹ ਸਾਡਾ ਕਿਸੇ ਵੇਲੇ ਵੀ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ। ਸਤਵੰਤ ਸਿੰਘ ਦੀ ਸ਼ਿਕਾਇਤ ਤੇ ਦਵਿੰਦਰ ਸਿੰਘ ਉਰਫ ਸੋਨੂੰ ਪਹਿਲਵਾਨ ਨਿਵਾਸੀ ਪਿੰਡ ਲਿੱਤਰ ਖਿਲਾਫ ਥਾਨਾ ਸਦਰ ਰਾਏਕੋਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here