ਜਗਰਾਉਂ, 20 ਅਗਸਤ ( ਮੋਹਿਤ ਜੈਨ )-ਸਾਬਕਾ ਪ੍ਰਧਾਨ ਮੰਤਰੀ ਸਵ ਰਾਜੀਵ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਐਸ.ਸੀ.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਦੀ ਅਗੁਵਾਈ ਹੇਠ ਅੱਡਾ ਰਾਏਕੋਟ ਦੇ ਨਜ਼ਦੀਕ ਦਰਗਾਹ ਮਾਈ ਜੀਨਾ ਜਗਰਾਉਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੁਖਦੇਵ ਕੌਰ ਧਾਲੀਵਾਲ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਉਂ ਨੇ ਕੀਤਾ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਐਸ ਸੀ ਬੀਸੀ ਵੈਲਫੇਅਰ ਕੌਂਸਲ ਵਲੋਂ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਤੇ ਫ੍ਰੀ ਮੈਡੀਕਲ ਕੈਂਪ ਲਗਾ ਕੇ ਸੇਵਾ ਕਰਨੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੰਪਿਊਟਰ ਤਕਨਾਲੋਜੀ ਲਿਆਉਣ ਵਾਲੇ ਰਾਜੀਵ ਗਾਂਧੀ ਹੀ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਆਧੁਨਿਕ ਤਕਨਾਲੋਜੀ ਨਾਲ ਲੈੱਸ ਹੋ ਕੇ ਬੁਲੰਦੀਆਂ ਤੇ ਪਹੁੰਚਿਆ। ਇਸ ਕੈਂਪ ਵਿਚ ਡਾ: ਸੁਭਾਸ਼ ਨਾਗਪਾਲ, ਡਾ: ਭੁਪਿੰਦਰ ਸਿੰਘ ਹਾਂਸ, ਡਾ: ਅਮਰਜੀਤ ਸਿੰਘ ਨਾਹਰ, ਡਾ: ਰਾਜੇਸ਼ ਸੋਢੀ ਆਪਣੀਆਂ ਟੀਮਾਂ ਸਮੇਤ 190 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਸੰਦੀਪ ਕੁਮਾਰ, ਡਾ ਇਕਬਾਲ ਸਿੰਘ ਧਾਲੀਵਾਲ, ਬਾਬਾ ਗੁਲਸ਼ਨ ਗੱਦੀ ਨਸ਼ੀਨ ਦਰਗਾਹ ਮਾਈ ਜੀਨਾ, ਸੁਖਦੇਵ ਸਿੰਘ ਮੱਲ੍ਹਾ, ਇਕਬਾਲ ਕੌਰ ਤੂਰ ਪ੍ਰਧਾਨ ਮਹਿਲਾ ਕਾਂਗਰਸ ਸਿੱਧਵਾਂਬੇਟ, ਮਨਜੀਤ ਕੌਰ ਮਾਹਲ ਸਾਬਕਾ ਪ੍ਰਧਾਨ ਮਹਿਲਾ ਕਾਂਗਰਸ ਰਾਏਕੋਟ, ਬਲਵਿੰਦਰ ਸਿੰਘ ਗਿੱਲ, ਭੋਲਾ ਸਿੰਘ, ਉਜਾਗਰ ਸਿੰਘ ਕਲਿਆਣ, ਜਥੇਦਾਰ ਤੋਤਾ ਸਿੰਘ, ਜਗਤਾਰ ਸਿੰਘ, ਪੰਡਿਤ ਵਿਪਨ ਸ਼ਰਮਾਂ ਅਤੇ ਮਹਿਲਾ ਆਗੂ ਕਮਲਾ ਰਾਣੀ ਸਮੇਤ ਹੋਰ ਮੌਜੂਦ ਸਨ।