
ਜਗਰਾਉਂ, 9 ਦਸੰਬਰ ( ਲਿਕੇਸ਼ ਸ਼ਰਮਾਂ)-ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲਵਿੱਚ ਸਕੂਲ ਦੀ ਸਮੂਹ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰੀਅਰ ਕੌਂਸਲਿੰਗ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਕਿੱਤੇ ਦੀ ਚੋਣ ਸਬੰਧੀ ਜਾਗਰੂਕ ਕੀਤਾ, ਜੋ ਕਿ ਅਜੋਕੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਇੱਕ ਬਹੁਤ ਗੁੰਝਲਦਾਰ ਸਮੱਸਿਆ ਹੈ। ਉਨ੍ਹਾਂ ਨੇ ਆਰਟਸ, ਮੈਡੀਕਲ ਨਾਨ-ਮੈਡੀਕਲ ਕਾਮਰਸ ਸਾਰੇ ਗਰੁੱਪਾਂ ਦੇ ਵਿਦਿਆਰਥੀਆਂ ਨੂੰ ਕਰੀਅਰ ਚੋਣ ਸਬੰਧੀ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ ਕੈਰੀਅਰ ਚੋਣ ਸਬੰਧੀ ਸਿੱਖਣ ਅਤੇ ਕੰਮਾਂ ਵਿੱਚ ਵੱਖ ਵੱਖ ਤਬਦੀਲੀਆਂ ਤੇ ਜੀਵਨ ਭਰ ਦੇ ਕੈਰੀਅਰ ਦੇ ਵਿਕਾਸ ਬਾਰੇ ਆਪਣੀ ਤਕਨੀਕ ਅਤੇ ਮੁਹਾਰਤ ਦੁਆਰਾ ਗੁੰਝਲਦਾਰ ਫੈਸਲੇ ਲੈਣ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਬਾਰੇ ਸਮੁੱਚੀ ਜਾਣਕਾਰੀ ਪ੍ਰਦਾਨ ਕਰਕੇ ਉਹਨਾਂ ਨੂੰ ਦਿਸ਼ਾ ਪ੍ਰਦਾਨ ਕੀਤੀ। ਅਜੋਕੇ ਮੁਕਾਬਲੇਬਾਜ਼ੀ ਦੇ ਦੋਰ ਵਿੱਚ ਵਿਦਿਆਰਥੀਆਂ ਮਾਤਾ ਪਿਤਾ ਅਤੇ ਸਰਪ੍ਰਸਤਾਂ ਲਈ ਬਹੁਤੀ ਗੁੰਝਲਦਾਰ ਸਮੱਸਿਆ ਹੈ। ਕਰੀਅਰ ਕੌਂਸਲਿੰਗ ਉਨ੍ਹਾਂ ਸਰੋਤਾਂ ਤੇ ਗਿਆਨ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਜੋ ਕਰੀਅਰ ਮਾਹਰਾਂ ਕੋਲ ਹੁੰਦੀ ਹੈ। ਕਰੀਅਰ ਦਾ ਗਿਆਨ ਵਿਦਿਆਰਥੀਆਂ ਦਾ ਦਾਇਰਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੇ ਰਸਤੇ ਮਾਤਾ ਪਿਤਾ ਅਤੇ ਬੱਚੇ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਕਿਉਂਕਿ ਜ਼ਿਆਦਾਤਰ ਮਾਪਿਆਂ ਜਾਂ ਸਰਪ੍ਰਸਤਾਂ ਕੋਲ ਇਸ ਕਿਸਮ ਦਾ ਗਿਆਨ ਨਹੀਂ ਹੁੰਦਾ। ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਸ੍ਰੀਮਤੀ ਰਾਜਪਾਲ ਕੌਰ ਜੀ ਅਤੇ ਸਕੂਲ ਦੀ ਮੈਨੇਜਮੇਂਟ ਵੱਲੋਂ ਵਿਦਿਆਰਥੀਆਂ ਦੀ ਸਮੱਸਿਆ ਨੂੰ ਸਮਝਦੇ ਹੋਏ ਉਨ੍ਹਾਂ ਦੇ ਚੰਗੇਰੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਹ ਅਹਿਮ ਗਿਆਨ ਮੁਹੱਈਆ ਕਰਵਾਇਆ ਗਿਆ। ਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਇਸ ਵਿਸ਼ੇਸ਼ ਜਾਣਕਾਰੀ ਦੁਆਰਾ ਲੋੜੀਂਦੀ ਦਿਸ਼ਾ ਪ੍ਰਦਾਨ ਕਰਨਾ ਹੈ ਤੇ ਉਨ੍ਹਾਂ ਨੂੰ ਜਾਣੂ ਕਰਵਾਉਣਾ ਕਿ ਉਹ ਭਵਿੱਖ ਵਿੱਚ ਆਪਣੇ ਆਪ ਨੂੰ ਕਿੱਥੇ ਦੇਖਦੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਗਿਆਨ ਬਾਰੇ ਜਾਣਕਾਰੀ ਕਰਵਾਉਣਾ ਹੈ। ਕਰੀਅਰ ਕੌਂਸਲਿੰਗ ਦੀ ਯੋਜਨਾਬੰਦੀ ਪਹਿਲਾਂ ਤੋਂ ਹੀ ਬਣਾਉਣਾ ਬਹੁਤ ਹੀ ਮਹੱਤਵਪੂਰਨ ਹੈ।
ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਅਤੇ ਇਸ ਨੂੰ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਸ਼ੇਸ਼ ਜਾਣਕਾਰੀ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਹਿਰ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ।