8 ਜਨਵਰੀ ਨੂੰ ਲਗਾਇਆ ਜਾਵੇਗਾ 18ਵਾਂ ਫ੍ਰੀ ਆਈ ਕੈਂਪ
ਜਗਰਾਉਂ, 12 ਦਸੰਬਰ ( ਵਿਕਾਸ ਮਠਾੜੂ, ਅਸ਼ਵਨੀ )—ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਸ. ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਰਜਿ. ਵਲੋਂ ਸਰਪ੍ਰਸਤ ਜਸਵੰਤ ਸਿੰਘ ਸੱਗੂ , ਕੰਵਲਜੀਤ ਸਿੰਘ ਮੱਲ੍ਹਾ ਅਤੇ ਕਰਨ ਗਾਲਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਪ੍ਰਸਤ ਪ੍ਰਸ਼ੋਤਮ ਲਾਲ ਖਲੀਫਾ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹਰੇਕ ਸਾਲ ਵਾਂਗ ਸਵ. ਅਜੈਬ ਸਿੰਘ ਸੱਗੂ ਜੀ ਦੀ ਯਾਦ ਵਿਚ ਸੰਸਥਾ ਵਲੋਂ ਲਗਾਇਆ ਜਾਣ ਵਾਲਾ ਫ੍ਰੀ ਆਈ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਇਸ ਵਾਰ 8 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ , ਮਹਿੰਦਰਜੀਤ ਸਿੰਘ ਵਿੱਕੀ ਅਤੇ ਸੁਰਜਨ ਸਿੰਘ ਨੇ ਦੱਸਿਆ ਕਿ ਸਮਾਜਸੇਵੀ ਬਾਬਾ ਮੋਹਣ ਸਿੰਘ ਸੱਗੂ ਅਤੇ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰਸੱਟ ਦੇ ਸਹਿਯੋਗ ਨਾਲ ਸੰਸਥਾ ਵਲੋਂ ਇਸ ਵਾਰ 18ਵਾਂ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਮਰੀਜਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕਰੇਗੀ। ਉਨ੍ਹਾਂ ਦੱਸਿਆ ਕਿ ਕੈਂਪ ਵਾਲੇ ਦਿਨ ਜੋ ਮਰੀਜ ਆਪ੍ਰੇਸ਼ਨ ਵਾਲੇ ਸਾਹਮਣੇ ਆਉਣਗੇ ਉਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤੇ ਜਾਣਗੇ। ੳਹ ਮਰੀਜ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ। ਇਸ ਮੌਕੇ ਸੈਕਟਰੀ ਪ੍ਰਵੀਨ ਜੈਨ, ਕੈਸ਼ੀਅਰ ਨਰੇਸ਼ ਗੁਪਤਾ, ਰਵਿੰਦਰ ਜੈਨ, ਸੁਰਜਨ ਸਿੰਘ, ਕੰਵਲ ਕੱਕੜ, ਹਰਪ੍ਰੀਤ ਸਿੰਘ ਸੱਗੂ, ਸਤਵਿੰਦਰ ਸਿੰਘ, ਸੋਹਨ ਸਿੰਘ ਸੱਗੂ, ਕੌਂਸਲਰ ਕੰਵਰਪਾਲ ਸਿੰਘ, ਰਾਕੇਸ਼ ਸਿੰਗਲਾ, ਸੋਹਨ ਲਾਲ ਛਾਬੜਾ ਤੋਂ ਇਲਾਵਾ ਸੰਸਥਾ ਦੇ ਕਈ ਹੋਰ ਮੈਂਬਰ ਮੌਜੂਦ ਸਨ।