ਜਗਰਾਉ 2 ਜੁਲਾਈ ( ਵਿਕਾਸ ਮਠਾੜੂ )- ਪੰਜਾਬ ਦੇ ਮਸ਼ਹੂਰ ਤੇ ਪੰਥਕ ਪਿੰਡ ਡੱਲਾ ਦੀਆਂ ਸੰਗਤਾਂ ਵਲੋਂ ਬਾਬਾ ਭਾਨ ਸਿੰਘ ਭਦੌੜ ਵਾਲੇ ਤੇ ਬਾਬਾ ਦਸੌਦਾ ਸਿੰਘ ਜੀ ਵਰ੍ਹਿਆਂ ਵਾਲਿਆ ਦੀ ਸਲਾਨਾ ਬਰਸੀ ਸਰੀ(ਕੈਨੇਡਾ) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਰਧਾ ਤੇ ਗੁਰਮਰਿਯਾਦਾ ਅਨੁਸਾਰ ਮਨਾਈ ਗਈ। ਇਸ ਮੌਕੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ। ਸੰਗਤਾਂ ਵਲੋਂ ਤਿੰਨੇ ਦਿਨ ਗੁਰਮਿਤ ਵਿਚਾਰ ਤੇ ਇਲਾਹੀ ਬਾਣੀ ਦਾ ਕੀਰਤਨ ਸਰਬਣ ਕਰਕੇ ਸਬਦ ਗੁਰੂ ਨਾਲ ਸਾਂਝ ਪਾਈ। ਇਸ ਮੌਕੇ ਭਾਈ ਮੋਹਣ ਸਿੰਘ ਨੇ ਗੁਰਮਿਤ ਵਿਚਾਰ ਕਰਦਿਆਂ ਕਿਹਾ ਕਿ ਇਲਾਹੀ ਬਾਣੀ ਦੁੱਖਾਂ ਦਰਦਾਂ ਦੀ ਉਹ ਦਵਾ ਹੈ ਜਿਸ ਰਾਹੀਂ ਨਿਰੋਗਤਾ ਦੇ ਨਾਲ-ਨਾਲ ਸਰਬ ਸੁਁਖ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਬਰਸੀ ਸਮਾਗਮ ਵਿੱਚ ਅਮਰੀਕਾ ਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿੱਚੋਂ ਸੰਗਤਾਂ ਨੇ ਸਮੂਲੀਅਤ ਕਰਕੇ ਭਾਈਚਾਰਕ ਏਕਤਾ ਦੀ ਮਿਸਾਲ ਕਾਇਮ ਕੀਤੀ। ਇਸ ਮੌਕੇ ਜਸਵੀਰ ਸਿੰਘ ਗੋਪੀ ਸਿੱਧੂ ਨੇ ਸਮਾਗਮਾਂ ਦੀ ਸਫਲਤਾ ਲਈ ਪਿੰਡ ਡੱਲਾ ਦੀਆਂ ਸੰਗਤਾਂ ਦਾ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਰਾਜੂ ਉੱਪਲ,ਬਲਵੀਰ ਬੀਰਾ, ਗੋਪੀ ਸਿੱਧੂਸਿੱਧੂ, ਸੁੱਖੂ ਸਰਾਂ, ਲਾਲੀ ਡੱਲਾ, ਕੁਲਵਿੰਦਰ ਉੱਪਲ,ਬਲ ਉੱਪਲ,ਮਨਜਿੰਦਰ ਸਰਾਂ,ਸਤਵੰਤ ਸਰਾਂ,ਹਰਿੰਦਰ ਸਿੱਧੂ,ਗੁਰਮੀਤ ਸਿੱਧੂ,ਵਿੰਦਰ ਸਿੱਧੂ, ਖੁਸ਼ ਸਰਾਂ,ਮਨਿੰਦਰ ਸਰਾਂ,ਜੱਸੂ ਉੱਪਲ,ਜੀਵਨ ਸਰਾਂ,ਦੀਪ ਪੰਧੇਰ, ਕਰਨ ਪੰਧੇਰ,ਕੁਲਵੰਤ ਸਰਾਂ ਤੇ ਲੱਕੀ ਡੱਲਾ ਹਾਜ਼ਰ ਸਨ।