ਜਗਰਾਉਂ, 25 ਦਸੰਬਰ ( ਲਿਕੇਸ਼ ਸ਼ਰਮਾਂ ਅਸ਼ਵਨੀ )-ਸੀਈਐਨਆਈ ਚਰਚ ਜਗਰਾਉਂ ਵਿਖੇ ਕ੍ਰਿਸਮਿਸ ਦਾ ਪਵਿੱਤਰ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਚਰਚ ਵਿੱਚ ਸਵੇਰ ਤੋਂ ਦੇਰ ਰਾਤ ਤੱਕ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਸਾਂਤਾ ਕਲਾਜ਼ ਨੇ ਟੌਫ਼ੀਆਂ ਅਤੇ ਤੋਹਫ਼ੇ ਵੰਡੇ। ਪਾਸਟਰ ਐਲੀਸਨ ਦੁਆਰਾ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ ਅਤੇ ਭਜਨ ਮੰਡਲੀ ਵਲੋਂ ਮਸੀਹੀ ਭਜਨ ਗਾਏ ਗਏ। ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਦਿਆਂ ਪਾਦਰੀ ਐਲੀਸਨ ਨੇ ਮਸੀਹੀ ਸੰਦੇਸ਼ ਵਿੱਚ ਦੱਸਿਆ ਕਿ ਪ੍ਰਭੂ ਨੇ ਸਾਡੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ ਤਾਂ ਜੋ ਸਾਡੇ ਪਾਪ ਮਾਫ਼ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆਂ ਵਿੱਚ ਪਾਪ ਵੱਧ ਜਾਂਦਾ ਹੈ ਤਾਂ ਇੱਕ ਮਸੀਹਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਕਈ ਬੁਰਾਈਆਂ ਨੂੰ ਖ਼ਤਮ ਕਰ ਦਿੰਦਾ ਹੈ। ਪ੍ਰਭੂ ਯਿਸੂ ਮਸੀਹ ਨੇ ਸਮਾਜ ਵਿੱਚ ਫੈਲੇ ਹਨੇਰੇ ਨੂੰ ਖਤਮ ਕੀਤਾ ਹੈ। ਪ੍ਰਭੂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ, ਪ੍ਰਭੂ ਨੇ ਕਿਹਾ ਕਿ ਤੁਸੀਂ ਬੁਰਾਈਆਂ ਤੋਂ ਤੋਬਾ ਕਰੋ, ਮੈਂ ਹਮੇਸ਼ਾ ਤੁਹਾਡੇ ਵਿਚਕਾਰ ਰਹਾਂਗਾ। ਇਸ ਸਮੇਂ ਮੈਡਮ ਇੰਦਰਾ ਰਾਣੀ, ਉਮਾ ਐਲੀਸਨ, ਮਾਸਟਰ ਅਸ਼ਵਨੀ ਕੁਮਾਰ, ਜੌਨਸਨ ਮਸੀਹ, ਮਾਰਕਸ ਭੱਟੀ, ਜੁਗਨੂੰ ਭੱਟੀ, ਵਿਲਸਨ ਮਸੀਹ ਆਦਿ ਹਾਜ਼ਰ ਸਨ।