, ਮਾਲਕ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਲੁਧਿਆਣਾ(ਰਾਜੇਸ ਜੈਨ)ਸਾਹਨੇਵਾਲ ਕੁਹਾੜਾ ਰੋਡ ‘ਤੇ ਪੈਂਦੇ ਇਕ ਕੱਪੜੇ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਸ਼ੋਅਰੂਮ ਦੇ ਅੰਦਰੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ ਕਰਕੇ ਲੈ ਗਏ। ਸ਼ਾਤਿਰ ਚੋਰ ਗਿਰੋਹ ਨੇ ਬਿਲਡਿੰਗ ਦੇ ਤਿੰਨ ਦਰਵਾਜ਼ੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੁਰਾਣੇ ਦਾਣਾ ਮੰਡੀ ਸਾਹਨੇਵਾਲ ਦੇ ਵਾਸੀ ਹਰੀ ਕ੍ਰਿਸ਼ਨ ਦੇ ਬਿਆਨ ‘ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਕੁਹਾੜਾ ਰੋਡ ਸਾਨੇਵਾਲ ਵਿੱਚ ਪੈਂਦੇ ਰੂਪ ਸਿਲਕ ਸਟੋਰ ਦੇ ਮਾਲਕ ਹਰੀ ਕ੍ਰਿਸ਼ਨ ਨੇ ਦਸਿਆ ਕਿ ਕੁਝ ਦਿਨ ਪਹਿਲੋਂ ਉਹ ਹਰ ਰੋਜ਼ ਵਾਂਗ ਆਪਣਾ ਸਟੋਰ ਬੰਦ ਕਰਕੇ ਘਰ ਚਲੇ ਗਏ। ਅਗਲੇ ਦਿਨ ਸਵੇਰੇ ਹਰੀ ਕ੍ਰਿਸ਼ਨ ਜਦ ਸਟੋਰ ‘ਤੇ ਆਏ ਤਾਂ ਸਟੋਰ ਦਾ ਗੇਟ ਖੁੱਲਦੇ ਹੀ ਉਨ੍ਹਾਂ ਦੇ ਹੋਸ਼ ਉੱਡ ਗਏ। ਸਟੋਰ ਦੇ ਅੰਦਰੋਂ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। ਹਰੀ ਕ੍ਰਿਸ਼ਨ ਨੇ ਦੱਸਿਆ ਕਿ ਸਟੋਰ ਵਿਚ ਕੀਮਤੀ ਲੇਡੀਜ਼ ਸੂਟ, ਪੈਂਟਾਂ, ਸ਼ਰਟਾਂ , ਚਾਦਰਾਂ ,ਸਿਰਹਾਣੇ, ਸੂਟ ਅਤੇ ਤੌਲੀਏ ਚੋਰੀ ਹੋ ਚੁੱਕੇ ਸਨ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰ ਖਾਲੀ ਪਲਾਟ ਚੋਂ ਤੀਸਰੀ ਮੰਜ਼ਲ ‘ਤੇ ਚੜੇ ਅਤੇ ਉੱਪਰ ਵਾਲੇ ਤਿੰਨ ਦਰਵਾਜੇ ਤੋੜ ਕੇ ਸ਼ੋਅਰੂਮ ਦੇ ਅੰਦਰ ਦਾਖਲ ਹੋਏ। ਹਰੀ ਕ੍ਰਿਸ਼ਨ ਦੇ ਮੁਤਾਬਕ ਚੋਰੀ ਹੋਏ ਸਮਾਨ ਦੀ ਕੀਮਤ 4 ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੇ ਏਐਸਆਈ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।