Home Political ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਸਰਕਲ ਪ੍ਰਧਾਨਾਂ ਵਲੋਂ ਕਲੇਰ ਨਾਲ ਡਟਣ...

ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਸਰਕਲ ਪ੍ਰਧਾਨਾਂ ਵਲੋਂ ਕਲੇਰ ਨਾਲ ਡਟਣ ਦਾ ਪ੍ਰਣ

68
0

     
ਜਗਰਾਉਂ 26 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ ) -ਸਾਫ਼ ਸੁਥਰੇ ਅਕਸ ਵਾਲੇ ਆਗੂ ਐੱਸ ਆਰ ਕਲੇਰ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਵਲੋਂ ਆਪਣੇ ਜੁਝਾਰੂ ਜਰਨੈਲ ਦੀ ਪਿੱਠ ‘ਤੇ ਡਟਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਆਪਣੇ ਆਗੂ ਐਸ ਆਰ ਕਲੇਰ ਦੇ ਨਾਲ ਹਨ।ਇਸ ਮੌਕੇ  ਪਾਰਟੀ ਵਰਕਰਾਂ ਵਲੋਂ ਮਿਲੇ ਸਾਕਾਰਾਤਮਿਕ ਹੁੰਘਾਰੇ ਤੋਂ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਐਸ ਆਰ ਕਲੇਰ ਨੇ ਆਖਿਆ ਕਿ ਪਾਰਟੀ ਹਾਈਕਮਾਨ ਵਲੋਂ ਸੌਂਪੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਕਲੇਰ ਨੂੰ ਪਾਰਟੀ ਵਲੋਂ ਸੌਂਪੀ ਜ਼ਿਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ੍ਰਰਪਸਤ ਪ੍ਰਕਾਸ਼ ਸਿੰਘ ਬਾਦਲ ਦਾ ਉਚੇਚੇ ਤੌਰ’ਤੇ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਜਸਦੇਵ ਸਿੰਘ ਲੀਲਾਂ, ਬਲਰਾਜ ਸਿੰਘ ਗਰੇਵਾਲ ਲੀਲਾਂ, ਜਗਵੀਰ ਸਿੰਘ ਚੀਮਾਂ,ਕਮਲਜੀਤ ਸਿੰਘ ਗਿੱਦੜਵਿੰਡੀ ਹਾਜਰ ।

LEAVE A REPLY

Please enter your comment!
Please enter your name here