ਮੋਗਾ (ਰਾਜੇਸ ਜੈਨ-ਭਗਵਾਨ ਭੰਗੂ) ਮੋਗਾ ਕੋਟਕਪੂਰਾ ਬਾਈਪਾਸ ‘ਤੇ ਸੋਮਵਾਰ ਦੀ ਦੇਰ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼ਰਧਾਲੂਆਂ ਨਾਲ ਭਰਿਆ ਇਕ ਟੈਂਪੂ ਟਰੈਵਲਰ ਟਰੈਕਟਰ ਟਰਾਲੀ ਨਾਲ ਟਕਰਾ ਕੇ ਪਲਟ ਗਈ ਅਤੇ ਉਸ ‘ਚ ਸਵਾਰ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨਾਂ੍ਹ ਨੂੰ ਰਾਹਗੀਰਾਂ ਦੀ ਮਦਦ ਨਾਲ ਮੋਗਾ ਦੇ ਮਥੁਰਾ ਦਾਸ ਸਿਵਲ ਹਪਤਾਲ ਵਿਚ ਭਰਤੀ ਕਰਵਾਇਆ ਗਿਆ।ਮੌਕੇ ‘ਤੇ ਜਾ ਹਰੇ ਲੋਕਾਂ ਮੁਤਾਬਿਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਟਰੈਵਲਰ ਪੂਰੀ ਤਰਾਂ੍ਹ ਪਲਟ ਗਈ ਅਤੇ ਸਵਾਰ ਸ਼ਰਧਾਲੂਆਂ ‘ਚ ਚੀਕ ਚਿਹਾੜਾ ਪੈ ਗਿਆ। ਇਸ ਹਾਦਸੇ ‘ਚ 8 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ। ਇਸ ਮੌਕੇ ਸੜਕ ਤੋਂ ਲੰਘ ਰਹੇ ਰਾਹਗੀਰਾਂ ਨੇ ਥਾਣੇ ‘ਚ ਫੋਨ ਕਰ ਕੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਹਾਦਸੇ ਵਿਚ ਬੁਰੀ ਤਰਾਂ੍ਹ ਖ਼ੂਨ ਨਾਲ ਲਿਬੜੇ ਹੋਏ ਸ਼ਰਧਾਲੂਆਂ ਨੂੰ ਬਾਹਰ ਕੱਿਢਆ ਗਿਆ। ਇਨਾਂ੍ਹ ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਟੈਂਪੂ ਚਾਲਕ ਸੁਖਦੀਪ ਸਿੰਘ ਨੇ ਗੱਲਬਾਤ ਕਰਨ ਦੱਸਿਆ ਕਿ ਉਹ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਨਵਾਂ ਸ਼ਹਿਰ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਹਿਲਾਂ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਫਿਰ ਮੁਕਤਸਰ ਅਤੇ ਦਮਦਮਾ ਸਾਹਿਬ ਵੱਲ ਚੱਲਿਆ ਅਤੇ ਮੋਗਾ ਕੋਟਕਪੂਰੇ ਤੋਂ ਲੰਘਦਿਆਂ ਦਮਦਮਾ ਸਾਹਿਬ ਤੋਂ ਵਾਪਸ ਨਵਾਂ ਸ਼ਹਿਰ ਜਾ ਰਿਹਾ ਸੀ। ਬਾਈਪਾਸ ‘ਤੇ ਅੱਗੇ ਸਾਈਡ ਤੋਂ ਆ ਰਹੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਅਤੇ ਇਹ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਥਾਣੇਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ‘ਚ ਚਾਰ-ਪੰਜ ਵਿਅਕਤੀ ਜ਼ਖਮੀ ਹੋ ਗਏ ਹਨ। ਉਨਾਂ੍ਹ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਹਾਦਸੇ ਵਿਚ ਗਲਤੀ ਕਿਸ ਦੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ
