ਹੇਰਾਂ 1 ਜਨਵਰੀ (ਜਸਵੀਰ ਸਿੰਘ ਹੇਰਾਂ):ਖਾਲਸੇ ਦੀ ਜਨਮ ਭੂੰਮੀ ਤਖਤ ਸ਼੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਤੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦਾ ਕਿਲਾ ਛੱਡਣ ਦੇ ਸਬੰਧ ਵਿੱਚ ਬਾਬਾ ਜੋਰਾ ਸਿੰਘ ਲੱਖਾ ਤੋਂ ਵਰੋਸਾਏ ਬਾਬਾ ਕੁਲਵੰਤ ਸਿੰਘ ਲੱਖਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ਼ ਅਲੋਕਿਕ ਵਿਸ਼ਾਲ ਨਗਰ ਕੀਰਤਨ ਆਨ ਸ਼ਾਨ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਅਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਯੋਗ ਅਗਵਾਈ ਵਿੱਚ ਇਤਿਹਾਸਕ ਨਗਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਪਹੁੰਚੇਗਾ ਜਿੱਥੇ ਰਾਤ ਦੇ ਵਿਸਰਾਮ ਦੀਆਂ ਤਿਆਰੀ ਕਰ ਦਿੱਤੀਆਂ ਹਨ ਉੱਕਤ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਭੈ ਸਿੰਘ ਚੀਮਨਾ ਨੇ ਦਿੱਤੀ।ਉਹਨਾਂ ਕਿਹਾ ਅੱਜ ਦੇਰ ਰਾਤ ਦਸਮੇਸ਼ ਪੈਦਲ ਮਾਰਚ ਪਿੰਡ ਹੇਰਾਂ ਵਿਖੇ ਪਹੁੰਚੇਗਾ ਜਿੱਥੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।