ਜਗਰਾਉਂ, 4 ਜਨਵਰੀ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਮੈਨੇਜ਼ਮੈਂਟ ਦੇ ਸੈਕੇਟਰੀ ਅਜਮੇਰ ਸਿੰਘ ਰੱਤੀਆਂ ਦੇ ਮਾਤਾ ਸਰਦਾਰਨੀ ਗੁਰਨਾਮ ਕੌਰ ਸੰਧੂ ਦੇ ਅਕਾਲ ਚਲਾਣਾ ਕਰ ਜਾਣ ਤੇ ਸਮੂਹ ਬਲੌਜ਼ਮਜ਼ ਪਰਿਵਾਰ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ। ਉਹਨਾਂ ਦੇ ਮਾਤਾ 88 ਸਾਲ ਦੀ ਉਮਰ ਭੋਗ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਸਮੁੱਚੇ ਪਰਿਵਾਰ ਦੀ ਹਾਜ਼ਰੀ ਵਿਚ ਆਪਣੇ ਅੰਤਮ ਸਾਹ ਲਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਇਸ ਦੁੱਖ ਦੀ ਘੜੀ ਵਿਚ ਅਸੀਂ ਅਜਮੇਰ ਸਿੰਘ ਰੱਤੀਆਂ ਦੇ ਨਾਲ ਉਹਨਾਂ ਦਾ ਦੁੱਖ ਸਾਂਝਾ ਕਰਦੇ ਹਾਂ। ਸਾਡੇ ਜੀਵਨ ਵਿਚ ਮਾਂ ਵਾਲਾ ਰਿਸ਼ਤਾ ਸਭ ਤੋਂ ਮਹੱਵਪੂਰਨ ਰਿਸ਼ਤਾ ਹੁੰਦਾ ਹੈ। ਮਾਵਾਂ ਦਾ ਤੁਰ ਜਾਣਾ ਦੂਜੇ ਰੱਬ ਦਾ ਛੱਡ ਜਾਣਾ ਹੁੰਦਾ ਹੈ। ਅਸੀਂ ਮਾਂ ਦੇ ਸਭ ਤੋਂ ਨੇੜੇ ਹੁੰਦੇ ਹਾਂ। ਅਸੀਂ ਸਮੁੱਚੇ ਬਲੌਜ਼ਮਜ਼ ਦੇ ਸਟਾਫ਼ ਵੱਲੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਸਤਵੀਰ ਸਿੰਘ ਸੇਖੋਂ ਨੇ ਇਸ ਦੁੱਖ ਦੀ ਘੜੀ ਵਿਚ ਸ਼ੋਕ ਸੁਨੇਹਾ ਭੇਜਿਆ।
