Home ਧਾਰਮਿਕ ਜਾਹੋ ਜਲਾਲ ਨਾਲ ਭਰਪੂਰ ਨਗਰ ਕੀਰਤਨ ਵਿਚ ਸੰਗਤਾਂ ਦੀ ਵੱਡੀ ਸ਼ਮੂਲੀਅਤ

ਜਾਹੋ ਜਲਾਲ ਨਾਲ ਭਰਪੂਰ ਨਗਰ ਕੀਰਤਨ ਵਿਚ ਸੰਗਤਾਂ ਦੀ ਵੱਡੀ ਸ਼ਮੂਲੀਅਤ

53
0

ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਸੰਗਤਾਂ ਦਾ ਚਾਅ, ਮੱਠਾ ਨਾ ਪਿਆ 

ਜਗਰਾਉਂ, 4 ਜਨਵਰੀ (ਪ੍ਰਤਾਪ ਸਿੰਘ): ਪਟਨਾ ਸਾਹਿਬ ਦੀ ਧਰਤੀ ਨੂੰ ਭਾਗਾਂ ਵਾਲੀ ਬਣਾਉਣ ਵਾਲੇ ਸਾਹਿਬ-ਏ-ਕਮਾਲ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਬਾਜ਼ਾਂ ਵਾਲੇ, ਕਲਗੀਆਂ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਨੂੰ ਸਮਰਪਿਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਖਾਲਸਾ ਪਰਿਵਾਰ ਦੇ ਮੈਂਬਰ ਦੀਪਇੰਦਰ ਸਿੰਘ ਭੰਡਾਰੀ ਗੁਰੂ ਸਾਹਿਬ ਨੂੰ ਆਪਣੇ ਸੀਸ ਤੇ ਲੈ ਕੇ ਤੁਰੇ ਤਾ ਬੈਂਡ ਬਾਜ਼ਿਆਂ ਦੀ ਮਨਮੋਹਕ ਧੁਨਾਂ, ਇਤਰ ਗਲੇਰ ਦਾ ਛਿੜਕਾਅ ਗੁਰੂ ਸਾਹਿਬ ਉੱਤੇ ਹੋ ਰਹੀ ਫੁੱਲਾਂ ਦੀ ਵਰਖਾ, ਜੈਕਾਰਿਆਂ ਦੀਆਂ ਗੂੰਜਾਂ ਨੇ ਇਸ ਅਲੌਕਿਕ ਨਜ਼ਾਰੇ ਨੂੰ ਹਜ਼ਾਰਾਂ ਸੰਗਤਾਂ ਨੇ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਨੇ ਚਾਲੇ ਪਾਏ। ਰਸਤੇ ਵਿਚ ਥਾਂ ਥਾਂ ਅਲੱਗ-ਅਲੱਗ ਪਕਵਾਨਾਂ ਦੇ ਲੰਗਰ ਸੰਗਤਾਂ ਨੇ ਲਾਏ ਹੋਏ ਸਨ। ਸੁਭਾਸ਼ ਗੇਟ ਦੇ ਨਜ਼ਦੀਕ ਪੁਲੀਸ ਪਾਰਟੀ ਵੱਲੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਪਾਲਕੀ ਸਾਹਿਬ ਪਿੱਛੇ ਨੌਜਵਾਨ / ਬੀਬੀਆਂ ਬੜੇ ਪਿਆਰ-ਸਤਿਕਾਰ ਤੇ ਉਤਸ਼ਾਹ ਨਾਲ ਸਾਰਾ ਦਿਨ ਰੱਸ ਭਿੰਨੇ ਸ਼ਬਦ ਪੜ੍ਹਦੇ ਰਹੇ। ਨਗਰ ਕੀਰਤਨ ਸਮੇਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਭਾਈ ਗੁਰਚਰਨ ਸਿੰਘ ਗਰੇਵਾਲ, ਐਸ ਆਰ ਕਲੇਰ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਕੁਲਵਿੰਦਰ ਸਿੰਘ ਕਾਲਾ, ਪ੍ਰਿਥਵੀਪਾਲ ਸਿੰਘ ਚੱਢਾ, ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਨਾਗੀ, ਗੁਰਮੀਤ ਸਿੰਘ ਬਿੰਦਰਾ, ਰਜਿੰਦਰਪਾਲ ਸਿੰਘ ਮੱਕੜ , ਗ੍ਰੰਥੀ ਭਾਈ ਮਨਪ੍ਰੀਤ ਸਿੰਘ, ਪ੍ਰਭਦਿਆਲ ਸਿੰਘ ਬਜਾਜ, ਆਈ ਪੀ ਐਸ, ਨਰੇਸ਼ ਵਰਮਾ, ਪ੍ਰਧਾਨ ਪੱਪੂ ਭੰਡਾਰੀ, ਜਗਦੀਸ਼ਰ ਸਿੰਘ ਭੋਲਾ, ਰਵਿੰਦਰਪਾਲ ਸਿੰਘ, ਗੁਰਚਰਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਸਮਾਪਤੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਵੱਲੋਂ ਨਗਰ ਕੀਰਤਨ ਸਮੇਂ ਸੰਗਤਾਂ ਦਾ ਅਤੇ ਸੇਵਾ ਅਤੇ ਸਹਜੌਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here