ਜਗਰਾਉਂ,11 ਮਈ (ਲਿਕੇਸ਼ ਸ਼ਰਮਾ) : ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ,ਜਗਰਾਉਂ ਦੀ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਵੇਦ ਵ੍ਰਤ (ਐੱਮ.ਐੱਸ .ਸੀ, ਬੀ.ਐੱਡ) ਨੇ ਅੱਜ ਡੀ ਏ ਵੀ ਸੈਂਟਨਰੀ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ।ਉਹ ਕਪੂਰਥਲਾ ਦੇ ਰਹਿਣ ਵਾਲੇ ਹਨ।ਉਹ ਡੀ.ਏ.ਵੀ ਸਕੂਲ, ਜੈਤੋਂ ਬਤੌਰ ਮੁੱਖ ਅਧਿਆਪਕ ਦੀ ਸੇਵਾ ਨਿਭਾ ਰਹੇ ਸਨ ।ਅੱਜ ਉਨ੍ਹਾਂ ਨੇ ਡੀ.ਏ.ਵੀ ਪਬਲਿਕ ਸਕੂਲ ,ਜਗਰਾਉਂ ਵਿਖੇ ਬਤੌਰ ਮੁੱਖ – ਅਧਿਆਪਕ ਦਾ ਅਹੁਦਾ ਸੰਭਾਲਿਆ ਹੈ।ਸਕੂਲ ਵਿੱਚ ਪ੍ਰਿੰਸੀਪਲ ਵੇਦ- ਵ੍ਰਤ ਦੇ ਆਉਣ ਤੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਤਿਲਕ ਲਗਾਉਣ ਦੀ ਰਸਮ ਅਦਾ ਕੀਤੀ ਗਈ।ਸਵਾਗਤ ਗੀਤ, ਫੁੱਲਾਂ ਦਾ ਗੁਲਦਸਤਾ ਦੇ ਕੇ ਵੇਦ ਵ੍ਰਤਦਾ ਨਿੱਘਾ- ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਜਸਵਿੰਦਰ ਕੌਰ ਸਿੱਧੂ (ਏ .ਆਰ .ਓ) , ਰਾਜਵੀਰ ਸਿੰਘ ਕੰਗ , (ਪ੍ਰਿੰਸੀਪਲ ਡੀ.ਏ.ਵੀ ਸਕੂਲ ਕੋਟਕਪੂਰਾ), ਪੂਨਮ ਪਲਾਹਾ, ਐੱਲ .ਐੱਮ. ਸੀ ਮੈਂਬਰ ਡਾਕਟਰ ਮਦਨ ਮਿੱਤਲ, ਅਸ਼ਵਨੀ ਸਿੰਗਲਾ, ਰਾਜ ਕੁਮਾਰ ਭੱਲਾ, ਮੈਡਮ ਸਤਵਿੰਦਰ ਕੌਰ, ਮੈਡਮ ਸੀਮਾ ਬਸੀ, ਮੈਡਮ ਮੀਨਾ ਨਾਗਪਾਲ,ਦਿਨੇਸ਼ ਗੁਪਤਾ, ਹਰਦੀਪ ਸਿੰਘ ਹਾਜ਼ਰ ਸਨ।