ਮੋਗਾ 24 ਦਸੰਬਰ ( ਕੁਲਵਿੰਦਰ ਸਿੰਘ ) :- ਰੂਰਲ ਐੱਨ ਜੀ ਓ ਮੋਗਾ ਦੇ ਮੈਂਬਰ ਉਘੇ ਸਮਾਜ ਸੇਵੀ ਅਮਰਜੀਤ ਸਿੰਘ ਮਹੇਸ਼ਰੀ, ਜੋ ਬਹੁਤ ਸਾਰੇ ਲਾਵਾਰਿਸ ਲੋਕਾਂ ਨੂੰ ਪਿੰਗਲਵਾੜਾ ਅਮ੍ਰਿਤਸਰ ਛੱਡ ਚੁੱਕੇ ਹਨ, ਦੀ ਪ੍ਰੇਰਨਾ ਸਦਕਾ ਉਨ੍ਹਾਂ ਦੇ ਰਿਸ਼ਤੇਦਾਰ ਬੱਧਨੀ ਕਲਾਂ ਨਿਵਾਸੀ ਹਰਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ (ਪਿਤਾ ਪੁੱਤਰ) ਨੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚ ਕੇ ਖੂਨਦਾਨ ਕੀਤਾ ਅਤੇ ਅੱਗੇ ਤੋਂ ਵੀ ਲੋੜਵੰਦਾਂ ਲਈ ਖੂਨਦਾਨ ਕਰਦੇ ਰਹਿਣ ਦਾ ਪ੍ਰਣ ਕੀਤਾ। ਅਮਰਜੀਤ ਮਹੇਸਰੀ ਨੇ ਉਨ੍ਹਾਂ ਨੂੰ ਖੂਨਦਾਨ ਕਰਨ ਦੀ ਮਹੱਤਤਾ ਅਤੇ ਫਾਇਦਿਆਂ ਬਾਰੇ ਜਾਣੂ ਕਰਵਾਇਆ, ਜਿਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਖੂਨਦਾਨ ਕੀਤਾ। ਇਸ ਮੌਕੇ ਹਰਸ਼ਦੀਪ ਸਿੰਘ ਨੇ ਅਮਰਜੀਤ ਮਹੇਸਰੀ ਦਾ ਬਹੁਮੁੱਲੀ ਜਾਣਕਾਰੀ ਅਤੇ ਪ੍ਰੇਰਨਾ ਦੇਣ ਲਈ ਧੰਨਵਾਦ ਕੀਤਾ।
