Home Health ਮੋਗਾ ਵਿਖੇ “ਸਾਂਸ“ ਪ੍ਰੋਗਰਾਮ ਤਹਿਤ ਰਾਜ ਪੱਧਰੀ ਸਮਾਗਮ ਕਰਵਾਇਆ

ਮੋਗਾ ਵਿਖੇ “ਸਾਂਸ“ ਪ੍ਰੋਗਰਾਮ ਤਹਿਤ ਰਾਜ ਪੱਧਰੀ ਸਮਾਗਮ ਕਰਵਾਇਆ

66
0

ਜਾਗਰੂਕਤਾ ਨਾਲ ਨਿਮੋਨੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ: ਡਾ. ਰਵਿੰਦਰ ਪਾਲ ਕੌਰ
ਮੋਗਾ, 11 ਜਨਵਰੀ ( ਅਸ਼ਵਨੀ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਪੰਜਾਬ ਸਿਹਤ ਅਤੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾਕਟਰ ਰਵਿੰਦਰ ਪਾਲ ਕੌਰ ਦੀ ਅਗਵਾਈ  ਵਿੱਚ ਮੋਗਾ ਦੇ ਆਈ ਐਸ ਐਫ ਕਾਲਜ ਵਿਖੇ ਸਾਂਸ ਮੁਹਿੰਮ ਤਹਿਤ ਸੂਬਾ ਪੱਧਰੀ ਸਮਾਗਮ  ਕਰਵਾਇਆ ਗਿਆ।
ਇਸ ਮੌਕੇ ਉਨਾਂ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਮਾਪਿਆਂ ਨੂੰ ਜਾਗਰੁਕ ਕਰਨ ਅਤੇ ਹਰ ਸੰਭਵ ਕੋਸ਼ਿਸ਼ ਕਰ ਕੇ ਬੱਚਿਆਂ ਦੀ ਬਿਮਾਰੀ ਦੀ ਜਲਦੀ ਪਹਿਚਾਣ ਕਰਕੇ ਇਲਾਜ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਸਾਂਸ ਪ੍ਰੋਗਰਾਮ ਸਬੰਧੀ ਜਾਣਕਾਰੀ ਡਾਕਟਰ ਅਸ਼ੋਕ ਸਿੰਗਲਾ ਜ਼ਿਲਾ ਟੀਕਾਕਰਣ ਅਫਸਰ ਮੋਗਾ ਵਲੋ ਦਿੱਤੀ ਗਈ।ਉਨਾਂ ਦੱਸਿਆ ਕਿ ਸਾਰੇ ਛੋਟੇ  ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ ਮਾਂ ਦੇ ਦੁੱਧ ਪਿਲਾਉਣ , ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ ਸਫਾਈ ਰੱਖਣਾ  ਅਤੇ ਪੂਰਾ ਟੀਕਾਕਰਣ ਕਰਵਾਉਣਾ ਹੈ ਇਸ ਲੜੀ ਤਹਿਤ ਪੀ ਸੀ ਵੀ ਟੀਕਾ ਲਗਵਾਉਣਾ ਵੀ ਜਰੂਰੀ ਹੈ ਇਸਦੇ ਨਾਲ ਹੀ ਸਮੇਂ ਸਿਰ ਬੱਚੇ ਦੀ ਸਿਹਤ ਦਾ ਨਿਰੀਖਣ ਵੀ ਜਰੂਰੀ ਹੈ ਅਤੇ ਜੇਕਰ ਸਮੇਂ ਸਿਰ ਬੱਚੇ ਦੀ ਬੀਮਾਰੀ ਜਿਵੇਂ ਸਾਹ ਔਖੇ ਆਣੇ, ਪਸਲੀਆਂ ਵੱਜਣਾ ਅਤੇ ਬੁਖਾਰ ਹੁੰਦਾ ਹੈ ਤਾਂ ਤੁਰੰਤ ਉਸਦਾ ਇਲਾਜ ਜਰੂਰੀ ਹੈ।ਇਸ ਸਮੇਂ ਸਟੇਟ ਪ੍ਰੋਗਰਾਮ ਅਫਸਰ ਡਾਕਟਰ ਇੰਦਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਨਿਮੋਨੀਆ ਨਾਲ ਹੁਣ 1000 ਨਵੇਂ ਜਨਮੇ  ਬੱਚਿਆਂ ਮਗਰ 5.1 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਜਿਹੜੀ ਇਹ ਗਿਣਤੀ ਘਟਾ ਕੇ ਸਾਲ 2025 ਤਕ 3 ਤੱਕ ਲੈ ਕੇ ਜਾਣ ਦਾ ਟੀਚਾ ਹੈ ਸੋ ਅਸੀਂ ਸਾਰਿਆਂ ਨੇ ਇਸ ਲਈ ਉੱਦਮ ਕਰਨਾ ਹੈ।
ਸਿਵਲ ਸਰਜਨ ਮੋਗਾ ਡਾਕਟਰ ਰੁਪਿੰਦਰ ਕੌਰ ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੈ  ਡਾਕਟਰ ਇੰਦਰਵੀਰ ਸਿੰਘ. ਐੱਸ ਐਮ ਓ  ਡਰੋਲੀ ਭਾਈ ਨੇ   ਅਪਨੇ ਵਿਚਾਰ ਰੱਖੇ। ਇਸ ਮੌਕੇ ਮੋਗਾ ਜਿਲੇ ਦੇ ਸਮੂਹ ਐਸ ਐਮ ਓ, ਬਲਾਕ ਐਜੂਕੈਟਰ ਹਰਪ੍ਰੀਤ ਕੌਰ ਅਤੇ ਲਖਵਿੰਦਰ ਸਿੰਘ, ਬੀਸੀਸੀ ਕੋਆਰਡੀਨੇਟਰ ਅਮਿ੍ਰਤਪਾਲ ਸ਼ਰਮਾ, ਐਲ ਐਚ ਵੀਜ, ਐਸ ਆਈਜ, ਏ ਐਨ ਐਮ, ਸੀ ਐਚ ਓਜ, ਆਸ਼ਾ ਵਰਕਰ, ਮੇਲ ਵਰਕਰ ਹਾਜ਼ਰ ਰਹੇ।

LEAVE A REPLY

Please enter your comment!
Please enter your name here