ਜਗਰਾਉਂ, 11 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਇੱਥੋਂ ਨੇੜਲੇ ਪਿੰਡ ਕਾਉਕੇ ਕਲਾਂ ਵਿੱਚ ਇੱਕ ਫਾਈਨਾਂਸਰ ਦੀ 20-25 ਵਿਅਕਤੀਆਂ ਨੇ ਕੁੱਟਮਾਰ ਕਰ ਕੇ ਉਸ ਦੇ ਦਫ਼ਤਰ ਵਿੱਚ ਪਏ ਗੱਲੇ ਵਿੱਚ ਪਏ ਪੰਜਾਹ ਹਜ਼ਾਰ ਰੁਪਏ ਲੁੱਟ ਲਏ। ਹਮਲੇ ’ਚ ਜ਼ਖਮੀ ਹੋਏ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਫਾਈਨਾਂਸਰ ਲਕਸ਼ਮਣ ਸਿੰਘ ਪਿੰਡ ਕਾਉਂਕੇ ਕਲਾਂ ਨੇ ਦੱਸਿਆ ਕਿ ਜਦੋਂ ਉਹ ਪਿੰਡ ’ਚ ਆਪਣੇ ਦਫਤਰ ’ਚ ਬੈਠਾ ਸੀ ਤਾਂ ਅਚਾਨਕ ਮੋਟਰਸਾਈਕਲਾਂ ’ਤੇ ਸਵਾਰ 20-25 ਅਣਪਛਾਤੇ ਨੌਜਵਾਨ ਉਸ ਦੇ ਦਫਤਰ ’ਚ ਆ ਗਏ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਦੁਕਾਨ ਦੇ ਗੱਲੇ ’ਚ ਪਈ 50 ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ।
