ਜਗਰਾਉਂ, 12 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਅਪਣੇ ਪਿਤਾ ਰਾਧਾ ਕ੍ਰਿਸ਼ਨ ਦੀ ਯਾਦ ਚ ਸਥਾਪਿਤ ਆਰ.ਕੇ.ਹਾਈ.ਸਕੂਲ ਜਗਰਾੳ ਦੇ 100 ਬੱਚਿਆ ਨੂੰ ਅਜ ਸਮਾਜ ਸੇਵੀ ਨਟਰਾਜ ਮਿੱਤਲ ਨੇ ਅਪਣੇ ਪੋਤਰੇ ਦਿਵਾਂਸ਼ ਮਿੱਤਲ ਦੇ ਜਨਮਦਿਨ ਮੋਕੇ ਗਰਮ ਜੁਰਾਬਾਂ ਵੰਡੀਆ।ਇਸ ਮੋਕੇ ਉਨਾਂ ਨਾਲ ਉਨਾਂ ਦੇ ਬੇਟੇ ਅੰਕੁਸ਼ ਮਿੱਤਲ ਅਤੇ ਚੇਤਨ ਮਿੱਤਲ ਹਾਜਰ ਸਨ। ਇਸ ਮੋਕੇ ਵਿਸ਼ੇਸ਼ ਰੂਪ ਸਕੂਲ ਚ ਇਹ ਪ੍ਰੋਜੈਕਟ ਲਗਵਾਉਣ ਵਾਲੇ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ( ਬ੍ਰਾਂਡ ਅੰਬੈਸਡਰ ਸਵੱਛ ਭਾਰਤ ਅਭਿਆਨ ਜਗਰਾੳ) ਨੇ ਬਚਿੱਆ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰਖੱਣ ਦੀ ਅਪੀਲ ਕੀਤੀ। ੳਨਾਂ ਕਿਹਾ ਕਿ ਸਫਾਈ ਵਿੱਚ ਹੀ ਖੁਦਾਈ ਹੈ।।ਇਸ ਮੋਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਅਤੇ ਪ੍ਰਿਸੀਪਲ ਸੀਮਾ ਸ਼ਰਮਾ ਨੇ ਮਿੱਤਲ ਪਰਿਵਾਰ ਦਾ ਧੰਨਵਾਦ ਕਰਦਿਆ ਅੱਗੇ ਤੋਂ ਵੀ ਇਹ ਸੇਵਾ ਜਾਰੀ ਰੱਖਣ ਦੀ ਬੇਨਤੀ ਕੀਤੀ। ਇਸ ਮੋਕੇ ਹੋਰਨਾ ਤੋ ਇਲਾਵਾ ਸਮਾਜ ਸੇਵੀ ਰਾਜੀਵ ਗੁਪਤਾ, ਪਰਮਜੀਤ ਉੱਪਲ, ਆਂਚਲ, ਸੰਤੋਸ਼ ਅਤੇ ਸਾਰਾ ਸਟਾਫ ਹਾਜਰ ਸੀ
