ਜਗਰਾਓਂ, 17 ਜਨਵਰੀ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਨਾਮਵਰ ਸੰਸਥਾ ਤੇ ਸਮਾਜ ਸੇਵਾ ਚ ਹਮੇਸ਼ਾ ਮੂਹਰੇ ਰਹਿਣ ਵਾਲੀ ਆਲ ਫਰੈਂਡਜ ਸਪੋਰਟ ਐਂਡ ਵੈਲਫ਼ੇਅਰ (ਚੈਰਿਟੀ) ਕਲੱਬ ਦੇ ਮੈਂਬਰ, ਜੋ ਕੇ ਸਮੇਂ ਸਮੇਂ ਤੇ ਜਗਰਾਓਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਚ ਅਪਨੇ ਵਲੋ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਕਲੱਬ ਦੇ ਕਿਸੇ ਮੈਂਬਰ ਜਾ ਕਲੱਬ ਮੈਂਬਰ ਦੇ ਕਿਸੇ ਪਰਿਵਾਰ ਵਿਚ ਜਦੋਂ ਵੀ ਕੋਈ ਖੁਸ਼ੀ ਦਾ ਪਲ ਹੁੰਦਾ ਹੈ, ਇਹ ਕਲੱਬ ਹਮੇਸ਼ਾ ਗਰੀਬ ਤੇ ਲੋੜਵੰਦਾਂ ਲਈ ਜਰੂਰਤ ਦਾ ਕੁਝ ਨਾ ਕੁਝ ਸਮਾਨ ਭੇਟ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਾਡੇ ਵੀਰ ਅਮਰਿੰਦਰ ਸਿੰਘ ਈ.ਉ. ਦੇ ਬੇਟੇ ਹਰਮਨਜੋਤ ਸਿੰਘ, ਜਿੰਨਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਮਰਿੰਦਰ ਸਿੰਘ ਈ.ਉ ਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਜਗਰਾਓਂ ਵਿਖੇ ਜ਼ਰੂਰਤਮੰਦ ਮਰੀਜ਼ਾ ਨੂੰ ਦਵਾਈਆ ਵੰਡੀਆ ਗਈਆ, ਨਾਲ ਹੀ ਪਰਿਵਾਰ ਵਲੋ ਕਿਹਾ ਗਿਆ, ਅਗਰ ਸਿਵਲ ਹਸਪਤਾਲ ਚ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤਮੰਦ ਮਰੀਜ਼ਾ ਨੂੰ ਲੋੜ ਹੋਵੇ, ਉਹ ਪੂਰੀ ਕਰਨਗੇ। ਹਸਪਤਾਲ ਦੇ ਸਟਾਫ ਵਲੋਂ ਸਾਰੇ ਕਲੱਬ ਦਾ ਧੰਨਵਾਦ ਕੀਤਾ ਗਿਆ। ਪਰਮਾਤਮਾ ਹਮੇਸ਼ਾ ਬੇਟੇ ਹਰਮਨਜੋਤ ਸਿੰਘ ਤੇ ਸਾਰੇ ਪਰਿਵਾਰ ਨੂੰ ਤੰਦਰੁਸਤੀ, ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ੇ। ਇਸ ਮੌਕੇ ਐਸ.ਐਮ. ਓ ਪੁਨੀਤ ਸਿੱਧੂ, ਡਾਕਟਰ ਗ੍ਰਰਪ੍ਰੀਤ ਸੱਗੂ, ਡਾਕਟਰ ਸੰਗੀਨਾ ਗਰਗ, ਡਾਕਟਰ ਧੀਰਜ , ਡਾਕਟਰ ਮਨੀਤ, ਡਾਕਟਰ ਅਖਿਲ ਸਰੀਨ, ਅਮਰਿੰਦਰ ਸਿੰਘ ਈ.ਉ. ਇੰਦਰਪਾਲ ਸਿੰਘ ਢਿੱਲੋਂ, ਨਿਰਭੈ ਸਿੱਧੂ, ਸ਼ਰਨਦੀਪ ਸਿੰਘ, ਰਾਏ ਹਰਮਿੰਦਰ ਸਿੰਘ, ਰਾਜਿੰਦਰ ਢਿੱਲੋਂ, ਗੁਰਪ੍ਰੀਤ ਛੀਨਾ ਅਤੇ ਅਮਰਜੀਤ ਸਿੰਘ ਸੋਨੂੰ ਹਾਜ਼ਿਰ ਸਨ।