Home Punjab ਹਠੂਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

ਹਠੂਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

22
0

ਹਠੂਰ, 31 ਮਈ ( ਵਿਕਾਸ ਮਠਾੜੂ, ਧਰਮਿੰਦਰ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਇੰਚਾਰਜ ਸੀ ਐੱਚ ਸੀ ਹਠੂਰ ਡਾਕਟਰ ਵਰੁਨ ਸੱਗੜ ਦੀ ਅਗਵਾਈ ਹੇਠ ਡਾਕਟਰ ਗੌਰਵ ਜੈਨ ਆਯੁਰਵੈਦਿਕ ਮੈਡੀਕਲ ਅਫ਼ਸਰ ਹਠੂਰ ਵੱਲੋਂ ਤੰਬਾਕੂਨੋਸ਼ੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤੰਬਾਕੂ ਤੋਂ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਤੰਬਾਕੂ ਸਮੇਤ ਹੋਰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਿਆਂ ਨੇ ਸਿਗਰਟ, ਖੈਨੀ, ਤੰਬਾਕੂ, ਪਾਨ ਸੁਪਾਰੀ, ਸ਼ਰਾਬ, ਬੀੜੀ , ਨਸਵਾਰ ਜਰਦਾ ਆਦਿ ਨਸ਼ਿਆ ਨਾਲ ਜਿਥੇ ਲੀਵਰ ਖਰਾਬ, ਮੂੰਹ, ਲੀਵਰ, ਗੱਲਾਂ, ਜੀਭ ਅਤੇ ਮਸੂੜੇ ਦਾ ਕੈਂਸਰ ਦਾ ਕੈਂਸਰ ਹੋ ਸਕਦਾ ਹੈ ਉਥੇ ਬਿਮਾਰੀ ਕਾਰਨ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਪਰਿਵਾਰ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨਸ਼ਿਆ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪ੍ਰਕਾਸ਼ ਸਿੰਘ, ਸਸ਼ਮਿੰਦਰ ਕੁਮਾਰ ਮਲਟੀਪਰਪਜ ਹੈਲਥ ਵਰਕਰ (ਮੇਲ) ,ਕੁਲਦੀਪ ਸਿੰਘ ਓਟ ਕੌਂਸਲਰ, ਤਜਿੰਦਰ ਸਿੰਘ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।