ਚੰਡੀਗੜ(ਭਗਵਾਨ ਭੰਗੂ-ਲਿਕੇਸ ਸ਼ਰਮਾ )ਆਈਪੀਐਸ ਅਫਸਰ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਡੀਜੀਪੀ ਦਾ ਅਹੁਦਾ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈਪੀਐਸ ਅਧਿਕਾਰੀ ਬਣ ਗਈਆਂ ਹਨ। ਉਹ ਉਨ੍ਹਾਂ ਸੱਤ ਐਡੀਸ਼ਨਲ ਡੀਜੀਪੀ ਰੈਂਕ ਦੇ ਅਫ਼ਸਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ। 5 ਸਤੰਬਰ 1993 ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਗੁਰਪ੍ਰੀਤ ਕੌਰ ਦਿਓ ਪੰਜਾਬ ਪੁਲਿਸ ਵਿੱਚ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਸਨ। ਗੁਰਪ੍ਰੀਤ ਕੌਰ ਦਿਓ ਇਸ ਤੋਂ ਪਹਿਲਾਂ ਐਡੀਸ਼ਨਲ ਡੀਜੀਪੀ (ਸਮਾਜਿਕ ਮਾਮਲੇ ਅਤੇ ਮਹਿਲਾ ਮਾਮਲੇ ਵਿਭਾਗ), ਏਡੀਜੀਪੀ-ਕਮ-ਪ੍ਰਧਾਨ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ, ਚੀਫ ਵਿਜੀਲੈਂਸ ਅਫਸਰ, ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਏਡੀਜੀਪੀ (ਪ੍ਰਸ਼ਾਸਨ) ਅਤੇ ਏਡੀਜੀਪੀ (ਅਪਰਾਧ) ਵਜੋਂ ਸੇਵਾਵਾਂ ਦੇ ਚੁੱਕੇ ਹਨ।
4 ਸਤੰਬਰ 1994 ਨੂੰ ਆਈਪੀਐਸ ਅਧਿਕਾਰੀ ਵਜੋਂ ਭਰਤੀ ਹੋਈ 1993 ਬੈਚ ਦੀ ਆਈਪੀਐਸ ਅਧਿਕਾਰੀ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਆਧੁਨਿਕੀਕਰਨ ਦੇ ਵਾਧੂ ਚਾਰਜ ਦੇ ਨਾਲ ਵਧੀਕ ਡੀਜੀਪੀ (ਰੇਲਵੇ) ਵਜੋਂ ਤਾਇਨਾਤ ਕੀਤਾ ਗਿਆ ਸੀ ਦਿਵੇਦੀ ਨੇ ਪਹਿਲਾਂ ਏਡੀਜੀਪੀ (ਮਨੁੱਖੀ ਸੰਸਾਧਨ ਵਿਕਾਸ) ਦੇ ਨਾਲ ਮਹਿਲਾ ਅਤੇ ਬਾਲ ਮਾਮਲਿਆਂ ਦੇ ਵਾਧੂ ਚਾਰਜ ਅਤੇ ਏਡੀਜੀਪੀ (ਓਮਬਡਸਮੈਨ) ਵਜੋਂ ਨੋਡਲ ਅਫਸਰ, ਪੰਜਾਬ ਪੁਲਿਸ ਚੋਣ ਸੈੱਲ ਦੇ ਵਾਧੂ ਚਾਰਜ ਦੇ ਨਾਲ ਕੰਮ ਕੀਤਾ ਸੀ।
