Home Punjab ਭਾਕਿਯੂ ਉਗਰਾਹਾਂ ਨੇ ਸਿਵਲ ਹਸਪਤਾਲ ਅੱਗੇ ਧਰਨਾ ਲਾਇਆ

ਭਾਕਿਯੂ ਉਗਰਾਹਾਂ ਨੇ ਸਿਵਲ ਹਸਪਤਾਲ ਅੱਗੇ ਧਰਨਾ ਲਾਇਆ

80
0

ਬਰਨਾਲਾ 17 ਮਾਰਚ (ਬਿਊਰੋ) ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਦੇ ਸਿਵਲ ਹਸਪਤਾਲ ਦੇ ਮੁੱਖ ਗੇਟ ਅੱਗੇ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਧੌਲਾ ਇਕਾਈ ਵੱਲੋਂ ਧਰਨਾ ਲਾਇਆ ਗਿਆ। ਬਲਾਕ ਇਕਾਈ ਦੇ ਪ੍ਰਧਾਨ ਬਲਜਿੰਦਰ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦੇ ਧੌਲੇ ਪਿੰਡ ਦੇ ਕੁਝ ਵਿਅਕਤੀ ਸਿਵਲ ਹਸਪਤਾਲ ਤਪਾ ‘ਚ ਜ਼ੇਰੇ ਇਲਾਜ ਹੈ। ਜਿਨ੍ਹਾਂ ਦਾ ਪਤਾ ਲੈਣ ਲਈ ਜਦੋਂ ਉਹ ਸਿਵਲ ਹਸਪਤਾਲ ‘ਚ ਆਏ ਤਾਂ ਹਸਪਤਾਲ ‘ਚ ਜਪਰਚੀਆਂ ਕੱਟਣ ਵਾਲਿਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਨਾਂ੍ਹ ਦੱਸਿਆ ਕਿ ਪਰਚੀ ਕੱਟਣ ਵਾਲਿਆਂ ਨੇ ਪਰਚੀ ਕੱਟਣ ਸਬੰਧੀ ਆਖ਼ਦਿਆਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਜਿਸ ਤੋਂ ਬਾਅਦ ਮਾਮਲਾ ਭਖ ਗਿਆ। ਜਿਸ ਕਾਰਨ ਉਨ੍ਹਾਂ ਨੂੰ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ। ਉਨਾਂ ਕਿਹਾ ਕਿ ਕਿਸਾਨ ਆਗੂਆਂ ਨੇ ਹਰ ਰੋਜ਼ ਸਿਵਲ ਹਸਪਤਾਲ ਜਾਂ ਸਰਕਾਰੀ ਦਫ਼ਤਰਾਂ ‘ਚ ਲੋਕਾਂ ਦੇ ਕੰਮਾਂ ਲਈ ਜਾਣਾ ਹੋਣਾ ਹੁੰਦਾ ਹੈ। ਸਿਰਫ ਪਰਚੀ ਪਿੱਛੇ ਕਿਸਾਨ ਆਗੂਆਂ ਨਾਲ ਬਦਸਲੂਕੀ ਕਰਨਾ ਠੀਕ ਨਹੀਂ। ਕਿਉਂਕਿ ਉਹ ਸਿਰਫ ਲੋਕਾਂ ਦੇ ਕੰਮਾਂ ਵਾਸਤੇ ਹੀ ਸੰਘਰਸ਼ ਕਰਦੇ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਸਰਕਾਰੀ ਦਫਤਰਾਂ ਤੇ ਹਸਪਤਾਲਾਂ ‘ਚੋਂ ਪਰਚੀ ਸਿਸਟਮ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਸਿਵਲ ਹਸਪਤਾਲ ‘ਚ ਡਾਕਟਰ ਦੀ ਪਰਚੀ 10 ਰੁਪਏ ਹੈ, ਜਦਕਿ ਵਾਹਨ ਖੜ੍ਹਾ ਕਰਨ ਦੀ ਪਰਚੀ 20 ਰੁਪਏ ਹੈ। ਉਨ੍ਹਾਂ ਆਖਿਆ ਕਿ ਨਵੀਂ ਸਰਕਾਰ ਨੂੰ ਇਸ ਸਬੰਧੀ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਦੀ ਬਜਾਇ ਸਰਕਾਰ 2 ਮੁਲਾਜ਼ਮਾਂ ਨੂੰ ਹਰੇਕ ਦਫ਼ਤਰ ‘ਚ ਰੱਖੇ ਜੋ ਕਿ ਪਾਰਕਿੰਗ ਨੂੰ ਸਹੀ ਤਰੀਕੇ ਨਾਲ ਲਵਾਉਣ।

LEAVE A REPLY

Please enter your comment!
Please enter your name here