Home crime ਚਚੇਰੀ ਭੈਣ ਦੇ ਸਿਰ ‘ਚ ਕੁਹਾੜੀ ਮਾਰ ਕੇ ਉਤਾਰਿਆ ਮੌਤ ਦੇ ਘਾਟ,...

ਚਚੇਰੀ ਭੈਣ ਦੇ ਸਿਰ ‘ਚ ਕੁਹਾੜੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਖ਼ੁਦ ਵੀ ਚਾਕੂ ਮਾਰ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

53
0


ਲੁਧਿਆਣਾ,4 ਸਤੰਬਰ (ਅਸ਼ਵਨੀ ਕੁਮਾਰ): ਨਾਬਾਲਗ ਭੈਣ ਦੇ ਸਿਰ ਵਿੱਚ ਕੁਹਾੜੀ ਨਾਲ ਵਾਰ ਕਰਨ ਦੇ ਮਾਮਲੇ ਵਿੱਚ ਗੰਭੀਰ ਰੂਪ ਵਿੱਚ ਫੱਟੜ ਹੋਈ ਲੜਕੀ ਨੇ ਇਲਾਜ ਦੇ ਦੌਰਾਨ ਦੇਰ ਰਾਤ ਦਮ ਤੋੜ ਦਿੱਤਾ। ਭੈਣ ਦੇ ਸਿਰ ਵਿੱਚ ਕੁਹਾੜੀ ਮਾਰਨ ਤੋਂ ਬਾਅਦ ਲੜਕੇ ਨੇ ਆਪਣੇ ਗਲ਼ੇ ਉਪਰ ਵੀ ਚਾਕੂ ਨਾਲ ਵਾਰ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਲੜਕੇ ਦੀ ਹਾਲਤ ਗੰਭੀਰ ਹੁੰਦੀ ਦੇਖ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਹੈ।ਹਮਲਾ ਕਰਨ ਵਾਲੇ ਨੌਜਵਾਨ ਦੀ ਪਛਾਣ ਰਾਕੇਸ ਕੁਮਾਰ ਵੱਜੋਂ ਹੋਈ ਹੈ। ਨੌਜਵਾਨ ਆਪਣੇ ਤਾਏ ਦੇ ਕੋਲ ਦਯਾ ਸਿੰਘ ਨਗਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਿਹਾ ਸੀ। ਥਾਣਾ ਸਰਾਭਾ ਨਗਰ ਦੀ ਪੁਲਿਸ ਇਸ ਸਾਰੇ ਮਾਮਲੇ ਦੀ ਡੁੰਗਾਈ ਨਾਲ ਪੜਤਾਲ ਕਰ ਰਹੀ ਹੈ। । ਜਾਂਚ ਦੇ ਦੌਰਾਨ ਪੁਲਿਸ ਨੂੰ ਮ੍ਰਿਤਕਾ ਸੰਧਿਆ ਦੇ ਕਮਰੇ ਚੋਂ ਕੁਝ ਸੜੇ ਹੋਏ ਕਪੜੇ ਵੀ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਖ ਵੱਖ ਐਂਗਲਾ ਤੋਂ ਕੇਸ ਦੀ ਤਫਤੀਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here