Home Political ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਸੂਬਾ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਸੂਬਾ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

61
0


ਬਠਿੰਡਾ, 17 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਕੱਲ੍ਹ ਹੀ ਖਟਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ lਪ੍ਰੰਤੂ ਬਠਿੰਡਾ ਵਿੱਚ ਅੱਜ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ Iਉਨ੍ਹਾਂ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤਕ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਨ੍ਹਾਂ ਦਾ ਘਰੇਲੂ ਬਜਟ ਵਿਗੜ ਗਿਆ ਹੈ।ਕਾਫੀ ਅਧਿਆਪਕਾਂ ਨੇ ਤਾਂ ਬੈਂਕ ਤੋਂ ਲੋਨ ਲਏ ਹੋਏ ਹਨ ਜਿਸ ਕਰਕੇ ਲੋਨ ਦੀਆਂ ਕਿਸ਼ਤਾਂ ਵੀ ਨਹੀਂ ਭਰੀਆਂ ਜਾ ਰਹੀਆਂ।ਅੱਜ ਅੱਕੇ ਹੋਏ ਅਧਿਆਪਕਾਂ ਨੇ ਬਠਿੰਡਾ ਦੇ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਜਲਦ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਰਿਲੀਜ਼ ਕੀਤੀਆਂ ਗਈਆਂ ਤਾਂ ਇੱਕ ਮੀਟਿੰਗ ਬੁਲਾ ਕੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣਗੇ।ਮਹਿਲਾ ਆਗੂ ਅਧਿਆਪਕ ਨਵਚਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਿੱਖਿਆ ਦਾ ਖੇਤਰ ਅਗਰ ਉੱਚਾ ਚੁੱਕਣਾ ਹੈ ਤਾਂ ਉੱਪਰ ਤੋਂ ਸਿਰਸਾ ਵੱਲ ਬਦਲਾਅ ਕਰਨੇ ਜ਼ਰੂਰੀ ਹਨ l ਨਾ ਕਿ ਸਕੂਲਾਂ ਵਿੱਚ ਜਾ ਕੇ ਬੇਵਜ੍ਹਾ ਰੀਡ ਕਰ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਤੇ ਸਿੱਖਿਆ ਵਿੱਚ ਸੁਧਾਰ ਲਈ ਥੱਲੜੇ ਪੱਧਰ ਤੋਂ ਨਹੀਂ ਉਪਰਲੇ ਪੱਧਰ ਤੋਂ ਬਦਲਾਅ ਦੀ ਲੋੜ ਹੈ।ਤਾਂ ਜੋ ਸ਼ਿਕਸ਼ਾ ਬਿਹਤਰ ਤਰੀਕੇ ਨਾਲ ਬੱਚਿਆਂ ਨੂੰ ਮਿਲ ਸਕੇ ਪੰਜਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਦੀ ਸਰਕਾਰ ਤੋਂ ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਖਾਸ ਉਮੀਦਾਂ ਨਹੀਂ ਹਨ।ਫਿਰ ਵੀ ਉਮੀਦ ਤੇ ਦੁਨੀਆ ਕਾਇਮ ਹੈ ਅਸੀਂ ਉਨ੍ਹਾਂ ਦਾ ਇੰਤਜ਼ਾਰ ਕਰਾਂਗੇ ਪ੍ਰੰਤੂ ਘਰ ਦਾ ਗੁਜ਼ਾਰਾ ਚਲਾਉਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਮਜਬੂਰੀ ਵਿੱਚ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

LEAVE A REPLY

Please enter your comment!
Please enter your name here