– ਇੰਡੀਅਨ ਪੋਸਟ ਆਫ਼ਿਸ ਵੱਲੋਂ ਗਰਾਮੀਣ ਡਾਕ ਸੇਵਕ, ਪੋਸਟ ਮਾਸਟਰ, ਸਹਾਇਕ ਬ੍ਰਾਂਚ ਪੋਸਟ ਮਾਸਟਰ/ਡਾਕ ਸੇਵਕਾਂ ਦੀਆਂ ਅਸਾਮੀਆਂ ਕੀਤੀਆਂ ਗਈਆਂ ਪ੍ਰਕਾਸ਼ਿਤ
ਫ਼ਤਿਹਗੜ੍ਹ ਸਾਹਿਬ, 3 ਫਰਵਰੀ ( ਰੋਹਿਤ ਗੋਇਲ)-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਪੋਸਟ ਆਫ਼ਿਸ ਵੱਲੋਂ ਗਰਾਮੀਣ ਡਾਕ ਸੇਵਕ, ਪੋਸਟ ਮਾਸਟਰ, ਸਹਾਇਕ ਬ੍ਰਾਂਚ ਪੋਸਟ ਮਾਸਟਰ/ਡਾਕ ਸੇਵਕਾਂ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਲਈ 16 ਫਰਵਰੀ ਤੱਕ ਆਨ ਲਾਇਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਵਿਭਾਗ ਦੀ ਵੈੱਬਸਾਈਟ www.Indiapostgdsonline.gov.in ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਉਮੀਦਵਾਰ ਲਈ ਉਮਰ ਹੱਦ 18 ਸਾਲ ਤੋਂ 40 ਸਾਲ ਹੈ ਅਤੇ ਇਨ੍ਹਾਂ ਅਸਾਮੀਆਂ ਲਈ ਚੋਣ ਮੈਰਿਟ ਦੇ ਆਧਾਰ ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਵਿਭਾਗ ਦੀ ਵੈੱਬਸਾਈਟ www.Indiapostgdsonline.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰਬਰ 99156+-82436 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।