Home ਧਾਰਮਿਕ ਆਗਮਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਆਗਮਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ

54
0


ਧਨੌਲਾ,(ਅਸ਼ਵਨੀ): ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਆਗਮਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਨਵੀ ਬਸਤੀ ਧਨੌਲਾ ਦੀ ਸਮੂਹ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਦਿਆਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ। ਪੰਜ ਪਿਆਰਿਆਂ ਦੀ ਅਗਵਾਈ ‘ਚ ਇਹ ਨਗਰ ਕੀਰਤਨ ਗੁਰਦੁਆਰਾ ਸਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਧਨੌਲਾ ਦੇ ਮੇਨ ਬਜਾਰ ਤੇ ਵੱਖ-ਵੱਖ ਅਗਵਾੜਾਂ ‘ਚੋਂ ਗੁਜ਼ਰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ।ਨਗਰ ਕੀਰਤਨ ਦੌਰਾਨ ਨੌਜਵਾਨਾਂ ਵੱਲੋਂ ਪਟਾਕੇ ਚਲਾਏ ਗਏ, ਗੱਤਕਾ ਪਾਰਟੀ ਵੱਲੋਂ ਆਪਣੇ ਵੱਖ-ਵੱਖ ਜੋਹਰ ਵਿਖਾਏ ਗਏ ਤੇ ਸ਼ਹਿਰ ਵਾਸੀਆਂ ਵੱਲੋਂ ਵੱਲੋਂ ਜਗਾ-ਜਗਾ ‘ਤੇ ਪਾਣੀ, ਚਾਹ, ਬਰੈਡਾਂ ਪਕੌੜਿਆਂ, ਚਾਵਲਾ, ਬਦਾਨਾ ਭੁਜੀਆ ਦੇ ਲੰਗਰ ਲਗਾਏ ਗਏ ਤੇ ਬੀਬੀਆ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅੱਗੇ ਝਾੜੂ ਦੀ ਸੇਵਾ ਕੀਤੀ। ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਸਬੰਧੀ ਬਾਰਾਂ ਸੁਣਾਕੇ ਨਿਹਾਲ ਕੀਤਾ ਤੇ ਕਿਹਾ ਕਿ ਹਰ ਇੱਕ ਧਰਮ ਆਪਸ ‘ਚ ਜੋੜਦਾ ਹੈ, ਤੋੜਦਾ ਨਹੀਂ।ਪ੍ਰਸਿੱਧ ਰਾਗੀ ਤੇ ਕੀਰਤਨੀ ਜੱਥਿਆਂ ਵੱਲੋਂ ਨਗਰ ਕੀਰਤਨ ਦੌਰਾਨ ਰੱਬੀ ਬਾਣੀ ਦਾ ਕੀਰਤਨ ਕਰਦਿਆ ਸੰਗਤਾਂ ਨੂੰ ਧੰਨ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਗਏ ਮਾਰਗ ‘ਤੇ ਚੱਲਣ ਦੀ ਪੇ੍ਰਰਨਾ ਦਿੱਤੀ। ਭਾਰੀ ਗਿਣਤੀ ‘ਚ ਸੰਗਤਾਂ ਨੇ ਹਾਜਰੀ ਲਵਾਈ ਤੇ ਪਾਲਕੀ ਸਾਹਿਬ ਸਹਿਬ ਅੱਗੇ ਮੱਥਾ ਟੇਕਿਆ। ਥਾਣਾ ਧਨੌਲਾ ਵੱਲੋਂ ਪੁਲਿਸ ਪਾਰਟੀ ਸਾਰਾ ਦਿਨ ਨਗਰ ਕੀਰਤਨ ਦੌਰਾਨ ਨਾਲ ਰਹੀ ਤੇ ਆਪਣੀ ਸੇਵਾ ਨਿਭਾਈ।

LEAVE A REPLY

Please enter your comment!
Please enter your name here