Home Uncategorized ਟੋਲ ਪਲਾਜ਼ਾ ਦੇ ਕਰਿੰਦੇ ਨੂੰ ਗੋਲ਼ੀ ਮਾਰਨ ਵਾਲੇ ਗੈਂਗਸਟਰ ਦਾ ਬਨੂੜ ਨੇੜੇ...

ਟੋਲ ਪਲਾਜ਼ਾ ਦੇ ਕਰਿੰਦੇ ਨੂੰ ਗੋਲ਼ੀ ਮਾਰਨ ਵਾਲੇ ਗੈਂਗਸਟਰ ਦਾ ਬਨੂੜ ਨੇੜੇ ਐਨਕਾਉਂਟਰ

58
0


ਬਨੂੜ,14 ਜੁਲਾਈ (ਰਾਜੇਸ਼ ਜੈਨ – ਭਗਵਾਨ ਭੰਗੂ) : ਥਾਣੇ ਤੋਂ ਮਹਿਜ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਲੋਲੀ ਨੂੰ ਜਾਂਦੀ ਸੜਕ ‘ਤੇ ਕਾਰ ਸਵਾਰ ਦੋ ਗੈਂਗਸਟਰਾਂ ਤੇ ਪੁਲਿਸ ਦਰਮਿਆਨ ਹੋਏ ਮੁਕਾਬਲੇ ਵਿੱਚ ਦੋਨੋਂ ਗੈਗਸਟਰਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਵਿੱਚੋਂ ਇੱਕ ਗੈਂਗਸਟਰ ਲੱਤ ਵਿੱਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿਖੇ ਲਿਜਾਇਆ ਗਿਆ ਹੈ।ਦੋਨੋਂ ਗੈਂਗਸਟਰਾਂ ਨੇ ਬੀਤੀ ਰਾਤ ਧਰੇੜੀ ਜੱਟਾਂ ਟੋਲ ਪਲਾਜ਼ਾ (ਪਟਿਆਲਾ) ਅਤੇ ਰਾਜਪੁਰਾ ਦੇ ਨਲਾਸ ਰੋਡ ‘ਤੇ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਅਸਫਲ ਰਹਿਣ ਤੋਂ ਬਾਅਦ ਉਨਾਂ ਦੋਨੋਂ ਥਾਵਾਂ ਤੇ ਗੋਲ਼ੀਆਂ ਚਲਾ ਕੇ ਦਹਿਸ਼ਤ ਫਲਾਈ ਸੀ। ਪੁਲਿਸ ਉਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਨਾਂ ਨੂੰ ਗੈਗਸਟਰਾਂ ਦਾ ਬਨੂੜ ਏਰੀਏ ਵਿੱਚ ਹੋਣ ਦਾ ਪਤਾ ਲੱਗਾ ਤਾਂ ਡੀਐਸਪੀ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਆਪਣੀ ਟੀਮ ਤੇ ਬਨੂੜ ਪੁਲਿਸ ਨਾਲ ਪਿੰਡ ਕਲੋਲੀ ਵੱਲ ਨੂੰ ਚਲ ਪਏ। ਜਦੋਂ ਉਹ ਪਿੰਡ ਕਲੋਲੀ ਨੂੰ ਜਾਣ ਵਾਲੀ ਸੜਕ ਵੱਲ ਮੁੜੇ ਤਾਂ ਸਾਹਮਣੇ ਤੋਂ ਆ ਰਹੀ ਚਿੱਟੇ ਰੰਗ ਦੀ ਵੈਨਯੂ ਕਾਰ ਸਵਾਰਾਂ ਨਾਲ ਟਾਕਰਾ ਹੋ ਗਿਆ।ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਸ਼ਾਹਕੋਟ ਜਲੰਧਰ ਦੇ ਰਹਿਣ ਵਾਲੇ ਦੀਪਕ ਨਾਮੀ ਗੈਂਸਟਰ ਦੇ ਗੋਲੀ ਲੱਗੀ। ਜਦੋਂ ਕਿ ਉਸ ਦਾ ਦੂਜਾ ਸਾਥੀ ਰਮਨਦੀਪ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ। ਜਖਮੀ ਨੂੰ ਇਲਾਜ ਲਈ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਐਸਪੀਡੀ ਯੋਗੇਸ਼ ਸ਼ਰਮਾਂ ਮੌਕੇ ਤੇ ਪੁੱਜੇ ਜੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।ਇਸ ਸਬੰਧੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਦੀਪਕ ਅਤੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ 12 ਘੰਟਿਆਂ ਵਿੱਚ ਦੋ ਵਾਰਦਾਤਾਂ ਨੂੰ ਸੁਲਝਾਇਆ ਹੈ।ਪਟਿਆਲਾ ਪੁਲਿਸ ਵੱਲੋਂ ਬਨੂੜ, ਰਾਜਪੁਰਾ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਉਹ ਰਾਜਪੁਰਾ-ਪਟਿਆਲਾ ਟੋਲ ਪਲਾਜ਼ਾ ਅਤੇ ਰਾਜਪੁਰਾ ਵਿਚ ਇੱਕ ਸ਼ਰਾਬ ਦੇ ਠੇਕੇ ‘ਤੇ ਕੱਲ੍ਹ ਦੇਰ ਰਾਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ ਸ਼ਾਮਲ ਸਨ।ਇਹ ਮੋਹਾਲੀ ਤੋਂ ਆ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ, ਉਹਨਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਪਾਰਟੀ ਨੇ ਆਤਮ ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਅਤੇ ਕਰਾਸ ਫਾਇਰਿੰਗ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ।