ਜਗਰਾਓਂ, 15 ਜੁਲਾਈ ( ਬਲਦੇਵ ਸਿੰਘ) -ਨਵਨੀਤ ਸਿੰਘ ਬੈਂਸ ਐਸਐਸਪੀ ਲੁਧਿਆਣਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮਨਜੀਤ ਸਿੰਘ ਰਾਣਾ ਡੀ ਐਸ ਪੀ ਟਰੈਫਿਕ ਅਤੇ ਕੁਮਾਰ ਸਿੰਘ ਇੰਚਾਰਜ ਟਰੈਫਿਕ ਜਗਰਾਉਂ ਦੀ ਅਗਵਾਈ ਵਿੱਚ ਏਐਸਆਈ ਹਰਪਾਲ ਸਿੰਘ ਮਾਨ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਵੱਲੋ ਤਹਿਸੀਲ ਚੋਕ ਜਗਰਾਉਂ ਵਿਖੇ ਆਟੋ ਡਰਾਈਵਰਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਕੈ’ਪ ਲਗਾਇਆ ਗਿਆ ਜਿਸ ਵਿੱਚ ਏ ਐਸ ਆਈ ਹਰਪਾਲ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੀਆਂ ਰੇਹੜੀਆਂ ਸੜਕ ਉਪਰ ਖੜੀਆਂ ਨਾ ਕਰੋ,ਆਟੋ ਦੇ ਡਰਾਇਵਰਾ ਨੂੰ ਕਾਗਜਾਤ ਪੂਰੇ ਕੋਲ ਰੱਖਣ, ਬਿਨਾ ਡਰਾਈਵਿੰਗ ਲਾਇਸੰਸ ਆਟੋ ਨਾ ਚਲਾਓ, ਨਸਾ ਕਰਕੇ ਆਟੋ ਨਾ ਚਲਾਓ,ਮੋਬਾਇਲ ਫੋਨ ਦੀ ਵਰਤੋਂ ਨਾ ਕਰੋ।ਸੜਕ ਉਪਰ ਆਟੋ ਖੜੇ ਕਰਕੇ ਸਵਾਰੀ ਨਾ ਉਤਾਰੋ ਅਤੇ ਨਾ ਹੀ ਸਵਾਰੀ ਆਟੋ ਵਿੱਚ ਬਠਾਓ,ਸਟੀਲ ਗਰੇਅ ਰੰਗ ਦੀ ਵਰਦੀ ਪਾਉਣ,ਸੜਕੀ ਚਿੰਨ੍ਹਾ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਲੇਵਰ ਕਰਨ ਵਾਲੇ ਵਿਆਕਤੀਆ ਨੂੰ ਸੜਕ ਉੱਤੇ ਪੈਦਲ ਚਲਣ, ਸੜਕ ਨੂੰ ਪਾਰ ਕਰਨ ਬਾਰੇੇ ਅਤੇ ਨਸਿਆ ਤੋਂ ਬਚਣ ਲਈ , ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਬੱਸ ਡਰਾਇਵਰਾ ਨੂੰ ਬੱਸਾਂ ਸੜਕ ਉੱਪਰ ਖੜੀਆਂ ਕਰਕੇ ਸਵਾਰੀ ਉਤਾਰਨ ਅਤੇ ਨਾ ਚੜਾਉਣ, ਆਪਣੀਆ ਬੱਸਾਂ ਬੱਸ ਅੱਡਾ ਵਿੱਚ ਲੈਕੇ ਜਾਣ ਬਾਰੇ ਜਾਗਰੂਕ ਕੀਤਾ ਗਿਆ ਆਓ ਅਸੀ ਸਾਰੇ ਟਰੈਫਿਕ ਪੁਲਿਸ ਦਾ ਸਾਥ ਦਈਏ ਤਾਂ ਜੋ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਤੋਂ ਬਚਿਆਂ ਜਾ ਸਕੇ ।