Home Uncategorized ਕਲਾਨੌਰ ਦੇ ਨੌਜਵਾਨ ਦੀ ਇੰਗਲੈਂਡ ‘ਚ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਕਲਾਨੌਰ ਦੇ ਨੌਜਵਾਨ ਦੀ ਇੰਗਲੈਂਡ ‘ਚ ਮੌਤ, ਇਲਾਕੇ ‘ਚ ਸੋਗ ਦੀ ਲਹਿਰ

37
0


ਕਲਾਨੌਰ,14 ਜੁਲਾਈ (ਅਸ਼ਵਨੀ – ਅਨਿਲ) : ਇਤਿਹਾਸਿਕ ਕਸਬਾ ਕਲਾਨੌਰ ਦੇ ਜੰਮਪਲ ਮਨਦੀਪ ਮੰਨੀ ਸੁੰਦਰਪੁਰੀਆ (35)ਦੀ ਇੰਗਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਇਸ ਦੁੱਖ ਭਰੀ ਖ਼ਬਰ ਦਾ ਪਤਾ ‌ਲੱਗਣ ‘ਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੱਟੂ ਸੁੰਦਰਪੁਰੀਆ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਮਨਦੀਪ ਮੰਨੀ ਸੁੰਦਰਪੁਰੀਆ ਪੁੱਤਰ ਮਰਹੂਮ ਤਰਸੇਮ ਪਾਲ 12 ਸਾਲ ਪਹਿਲਾਂ ਇੰਗਲੈਂਡ ਰੋਜ਼ੀ ਰੋਟੀ ਕਮਾਉਣ ਵਾਸਤੇ ਕਿਹਾ ਹੋਇਆ ਸੀ ਜਿੱਥੇ ਮਨਦੀਪ ਮੰਨੀ ਨੇ ਆਪਣਾ ਵਿਆਹ ਵੀ ਕਰਵਾਇਆ ਹੋਇਆ ਸੀ ਅਤੇ ਉਸ ਦੀ ਇੱਕ ਬੇਟੀ ਅਤੇ ਇੱਕ ਬੇਟਾ ਹੈ । ਬਿੱਟੂ ਸੁੰਦਰਪੁਰੀਆ ਨੇ ਦੱਸਿਆ ਕਿ ਅੱਜ ਉਨਾਂ ਨੂੰ ਇੰਗਲੈਂਡ ਤੋਂ ਚਾਚੇ ਦੇ ਪੁੱਤ ਅਮਨ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਮਨਦੀਪ ਮੰਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।ਉਸੇ ਦੱਸਿਆ ਕਿ ਮਨਦੀਪ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਮੁੰਦਰਪੁਰੀਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਕਸਬਾ ਕਲਾਨੌਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਨਦੀਪ ਮੰਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਸਬੰਧੀ ਇੰਗਲੈਂਡ ਵਿੱਚ ਜਾਂਚ ਕੀਤੀ ਜਾ ਰਹੀ। ਬਿੱਟੂ ਸੁੰਦਰਪੁਰੀਏ ਨੇ ਦੱਸਿਆ ਕਿ ਮਨਦੀਪ ਮੰਨੀ ਦਾ ਵੱਡਾ ਭਰਾ ਕਲਾਨੌਰ ਵਿੱਚ ਹੀ ਆਪਣਾ ਕਾਰੋਬਾਰ ਕਰਦਾ ਹੈ ਅਤੇ ਮਨਦੀਪ ਮੰਨੀ ਵੱਲੋਂ ਇੰਗਲੈਂਡ ਵਿੱਚ ਕੰਮ ਕਰਦੇ ਸਮੇਂ ਲੋਕਾਂ ਦੀ ਸੇਵਾ ਨੂੰ ਪਹਿਲ ਦਿੱਤੀ ਜਾ ਰਹੀ ਸੀ।ਕਸਬਾ ਕਲਾਨੌਰ ਦੇ ਹੋਣਹਾਰ ਮਨਦੀਪ ਮੰਨੀ ਦੀ ਬੇਵਕਤੀ ਮੌਤ ਨਾਲ ਸੁੰਦਰਪੁਰੀਆ ਪਰਿਵਾਰ ਅਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਇਥੇ ਦੱਸਣ ਯੋਗ ਹੈ ਕਿ ਮਨਦੀਪ ਮੰਨੀ ਦੇ ਪਿਤਾ ਆੜਤੀ ਤਰਸੇਮ ਪਾਲ ਸੁੰਦਰਪੁਰੀਆ ਦਾ ਪਿਛਲੇ ਸਮੇਂ ਦੇਹਾਂਤ ਹੋ ਚੁੱਕਾ ਸੀ।