ਦਿੜ੍ਹਬਾ (ਰਾਜੇਸ ਜੈਨ) ਹਲਕਾ ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਕਾਸ ਕਾਰਜਾਂ ਲਈ 5 ਕਰੋੜ 60 ਲੱਖ 83 ਹਜਾਰ ਰੁਪਏ ਦੀਆਂ ਗ੍ਾਂਟਾ ਦੇ ਚੈੱਕ ਵੰਡੇ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਕਾਰਜਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਲੋਕਾਂ ਦੁਆਰਾ ਦਿੱਤੇ ਅਥਾਹ ਪਿਆਰ ਦਾ ਪੂਰਾ ਮੁੱਲ ਪਾਇਆ ਜਾਵੇਗਾ। ਗ੍ਾਂਟਾ ਦੇ ਰੂਪ ਵਿੱਚ ਦਿੱਤਾ ਜਾਂਦਾ ਪੈਸਾ ਲੋਕਾਂ ਦਾ ਹੀ ਪੈਸਾ ਹੁੰਦਾ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਹੈ। ਇਸ ਕਰਕੇ ਕਈ ਮੰਤਰੀਆਂ ਦੀਆਂ ਵਿਜੀਲੈਂਸ ਜਾਂਚਾਂ ਚੱਲ ਰਹੀਆਂ ਹਨ ਜਦ ਕਿ ਸੂਬੇ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਉਨ੍ਹਾਂ ਦਾ ਟੈਕਸ ਰੂਪੀ ਧਨ ਕਿਸ ਨੇ ਲੁੱਟਿਆ ਹੈ। ਕਿਸੇ ਵੀ ਭਿ੍ਸ਼ਟਾਚਾਰੀ ਲੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ੍ਹ ਪੰਚਾਇਤਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਕ ਇੱਕ ਪੈਸਾ ਪੂਰੀ ਇਮਾਨਦਾਰੀ ਨਾਲ ਖਰਚਿਆਂ ਜਾਵੇ। ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ। ਪਿਛਲੀ ਵਿਧਾਨ ਸਭਾ ਚੋਣ ਦੌਰਾਨ ਵੱਡੀ ਜਿੱਤ ਦਿਵਾਉਣ ਵਾਲੇ ਪਿੰਡ ਖਡਿਆਲ ਦੀ ਪੰਚਾਇਤ ਨੂੰ 41 ਲੱਖ ਰੁਪਏ ਦੀ ਗਰਾਂਟ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਈ ਹੈ। ਇਸ ਮੌਕੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਚੇਅਰਮੈਨ ਇੰਪਰੂਮੈਂਟ ਟਰੱਸਟ ਸੰਗਰੂਰ ਸਰਪੰਚ ਪ੍ਰਰੀਤਮ ਸਿੰਘ ਪੀਤੂ, ਰਵਿੰਦਰ ਸਿੰਘ ਮਾਨ, ਸਰਪੰਚ ਭੋਲਾ ਸਿੰਘ, ਸਰਪੰਚ ਗੁਰਮੁੱਖ ਸਿੰਘ, ਸਰਪੰਚ ਨਾਟੀ ਮਰਦਖੇੜਾ, ਸਰਪੰਚ ਗੁਲਾਬ ਸਿੰਘ, ਸਰਪੰਚ ਅਮਰੀਕ ਸਿੰਘ, ਸਰਪੰਚ ਜੱਸੀ ਸਿੰਘ ਮਹਿਲਾ, ਰਾਮ ਪੰਚ, ਅੰਮਿ੍ਤਪਾਲ ਸਿੰਘ, ਭਗਵੰਤ ਸਿੰਘ, ਮੇਹਰ ਰਾਮ ਪੰਚ, ਹਰਜਿੰਦਰ ਸਿੰਘ, ਬਲਕਾਰ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ ਢੀਂਡਸਾ, ਪੰਮਾ ਰਾਮਦਾਸ,ਰਾਮ ਗੋਪੀ, ਗੋਲੀ ਰਾਮ, ਗੁਰਮੁੱਖ ਰਾਮ, ਬਲਕਾਰ ਰਾਮ,ਅਤੇ ਅਮਰ ਰਾਮ ਹਾਜ਼ਰ ਸਨ।