Home Political ਟਰੱਕ ਯੂਨੀਅਨ ਲਹਿਰਾ ਤੇ ਪਾਤੜਾਂ ਦਾ ਟਕਰਾਅ ਖਤਮ

ਟਰੱਕ ਯੂਨੀਅਨ ਲਹਿਰਾ ਤੇ ਪਾਤੜਾਂ ਦਾ ਟਕਰਾਅ ਖਤਮ

32
0


ਲਹਿਰਾਗਾਗਾ(ਲਿਕੇਸ ਸ਼ਰਮਾ )ਮਾਰਕੀਟ ਕਮੇਟੀ ਲਹਿਰਾ ਅਧੀਨ ਆਉਂਦੇ ਖਰੀਦ ਕੇਂਦਰ ਰਾਏਧਰਾਣਾ ਵਿਖੇ ਕਣਕ ਦੀ ਢੋਆ-ਢੁਆਈ ਸਬੰਧੀ ਟਰੱਕ ਯੂਨੀਅਨ ਲਹਿਰਾ ਅਤੇ ਪਾਤੜਾਂ ( ਪਟਿਆਲਾ) ਦਾ ਜੋ ਰੇੜਕਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਅਤੇ ਕਿਸੇ ਵੇਲੇ ਵੀ ਭਿਆਨਕ ਖ਼ਤਰੇ ਦਾ ਰੂਪ ਧਾਰਨ ਕਰ ਸਕਦਾ ਸੀ,ਦਾ ਰੇੜਕਾ ਅੱਜ ਐਸਡੀਐਮ ਲਹਿਰਾਗਾਗਾ ਸ.ਸੂਬਾ ਸਿੰਘ, ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ,ਡੀ ਐਫ ਐਸ ਈ ਸੰਗਰੂਰ ਸਤਵੀਰ ਸਿੰਘ ਮਾਵੀ, ਸਹਾਇਕ ਖੁਰਾਕ ਅਤੇ ਸਪਲਾਈ ਅਫ਼ਸਰ ਮੁਕੇਸ਼ ਕੁਮਾਰ ਗਰਗ, ਪਨਗੇ੍ਨ ਇੰਚਾਰਜ ਰੋਬਿਨ ਕੁਮਾਰ ਤੇ ਜਤਿੰਦਰ ਗਰਗ ਦੇ ਜਤਨਾਂ ਸਦਕਾ ਦੋਵੇਂ ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਦੀ ਸਹਿਮਤੀ ਨਾਲ ਨਿੱਬੜ ਗਿਆ ਹੈ। ਇਸ ਸਬੰਧੀ ਐਸਡੀਐਮ ਲਹਿਰਾ ਸ.ਸੂਬਾ ਸਿੰਘ ਨੇ ਦੱਸਿਆ ਕਿ, ਦੋ ਇਨ੍ਹਾਂ ਦਾ ਝਗੜਾ ਸੀ ਉਹ ਇਨ੍ਹਾਂ ਨੇ ਬੈਠ ਕੇ ਨਿਬੇੜ ਲਿਆ ਹੈ, ਉਨ੍ਹਾਂ ਸਪਸ਼ਟ ਤੌਰ ਤੇ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ, ਹੁੱਲੜਬਾਜ਼ੀ, ਗੁੰਡਾਗਰਦੀ ਕਰੇਗਾ ਜਾਂ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੀ ਕੋਸ਼ਸ਼ਿ ਕਰੇਗਾ ਤਾਂ ਉਸ ਪ੍ਰਤੀ ਸਖਤੀ ਨਾਲ ਨਿਪਟਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਲੈ ਕੇ ਮਾਰਕੀਟ ਕਮੇਟੀ ਲਹਿਰਾ ਅਧੀਨ ਪੈਂਦੇ ਇਸ ਖਰੀਦ ਕੇਂਦਰ ਵਿਚ ਅਨਾਜ ਦੀ ਢੋਆ-ਢੁਆਈ ਟਰੱਕ ਯੂਨੀਅਨ ਪਾਤੜਾਂ ਕਰਦੀ ਆ ਰਹੀ ਹੈ। ਜਦੋਂ ਕਿ ਇਸ ਵਾਰ ਸਰਕਾਰ ਨੇ ਇਹ ਟੈਂਡਰ ਖਰੀਦ ਕੇਂਦਰ ਮੁਤਾਬਕ ਲਹਿਰਾ ਕੁਲਦੀਪ ਸਿੰਘ ਠੇਕੇਦਾਰ ਦੇ ਨਾਮ ਅਲਾਟ ਕੀਤਾ ਹੈ।ਜਿਸ ਤਹਿਤ ਟਰੱਕ ਯੂਨੀਅਨ ਲਹਿਰਾ ਦੇ ਪ੍ਰਧਾਨ ਕੁਲਦੀਪ ਸਿੰਘ ਸੰਗਤਪੁਰਾ ਅਤੇ ਪਾਤੜਾਂ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਰਾਹੀਂ ਹੋਏ ਸਮਝੌਤੇ ਮੁਤਾਬਕ ਇਸ ਬਾਰ ਟੈਂਡਰਾਂ ਮੁਤਾਬਕ ਢੋਆ-ਢੁਆਈ ਦਾ ਬਿਲ ਲਹਿਰਾਗਾਗਾ ਨਾਲ ਸਬੰਧਤ ਠੇਕੇਦਾਰ ਦੇ ਨਾਮ ਬਣੇਗਾ ਅਤੇ ਮਾਲ ਦੀ ਢੋਆ-ਢੁਆਈ ਟਰੱਕ ਯੂਨੀਅਨ ਪਾਤੜਾਂ ਕਰੇਗੀ। ਢੋਆ-ਢੁਆਈ ਦੇ ਬਣਦੇ ਪੈਸੇ ਲਹਿਰਾਗਾਗਾ ਦਾ ਠੇਕੇਦਾਰ ਸਾਨੂੰ ਅਦਾ ਕਰੇਗਾ। ਇਹ ਵੀ ਸਹਿਮਤੀ ਬਣੀ ਕਿ ਆਉਂਦੇ ਜੀਰੀ ਦੇ ਸੀਜ਼ਨ ਤੋਂ ਪਹਿਲਾਂ ਸਾਰਾ ਮਸਲਾ ਬੈਠ ਕੇ ਦਰੁਸਤ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here