Home Uncategorized ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ ਜੱਦੋ ਜਹਿਦ ਵਿੱਚ ਸ਼ਮੂਲੀਅਤ ਕਰੇਗੀ ਭਾਰਤੀ ਕਿਸਾਨ ਯੂਨੀਅਨ

ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ ਜੱਦੋ ਜਹਿਦ ਵਿੱਚ ਸ਼ਮੂਲੀਅਤ ਕਰੇਗੀ ਭਾਰਤੀ ਕਿਸਾਨ ਯੂਨੀਅਨ

38
0


ਗੁਰਦਾਸਪੁਰ 14 ਜੁਲਾਈ (ਲਿਕੇਸ਼ ਸ਼ਰਮਾ – ਅਸ਼ਵਨੀ) – ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਿਲਾ ਗੁਰਦਾਸਪੁਰ ਦੀ ਮੀਟਿੰਗ ਬਟਾਲਾ ਵਿਖੇ ( ਗੁਰਦੁਆਰਾ ਨਿਹੰਗ ਸਿੰਘਾਂ, ਅਮ੍ਰਿਤਸਰ ਜਲੰਧਰ ਬਾਈਪਾਸ) ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਜੋਧ ਦੀ ਪ੍ਰਧਾਨਗੀ ਹੇਠ ਹੋਈ। ਬਲਾਕ ਸ਼੍ਰੀ ਹਰ ਗੋਬਿੰਦਪੁਰ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੇ ਦਰਜਨਾਂ ਪਿੰਡਾਂ ਚੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਕੱਤਰ ਕੁਲਵਿੰਦਰ ਜੀਤ ਸਿੰਘ ਅਠਵਾਲ ਅਤੇ ਪ੍ਰੈਸ ਸਕੱਤਰ ਡਾ ਅਸ਼ੋਕ ਭਾਰਤੀ ਨੇ ਕਿਹਾ ਕਿ ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵਲੋ ਕੇਂਦਰ ਸਰਕਾਰ ਖਿਲਾਫ ਚੱਲ ਰਿਹਾ ਮੋਰਚਾ ਹੁਣ ਬੇਹੱਦ ਮਹੱਤਵਪੂਰਨ ਅਤੇ ਫੈਸਲਾਕੁੰਨ ਦੌਰ ਵਿਚ ਦਾਖਲ ਹੋ ਚੁੱਕਾ ਹੈ ਅੱਜ ਕਿਸਾਨੀ ਸੰਘਰਸ਼ ਅਤੇ ਕਿਸਾਨੀ ਮੁੱਦਿਆਂ ਦੀ ਗੂੰਜ ਹਰ ਖੇਤਰ ਵਿਚ ਪੈ ਰਹੀ ਹੈ।ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਤਿੰਨ ਫੌਜਦਾਰੀ ਕਾਨੂੰਨਾ ਰਾਹੀਂ ਭਾਰਤੀ ਲੋਕਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਇਨ੍ਹਾਂ ਨਾਲ ਹਰ ਹੱਕ ਸੱਚ ਦੀ ਅਵਾਜ ਨੂੰ ਦਬਾਉਣ ਲਈ ਹਕੂਮਤੀ ਮਸ਼ੀਨਰੀ ਅਤੇ ਪੁਲਿਸ ਬਲਾਂ ਦੇ ਦੰਦ ਤਿੱਖੇ ਕੀਤੇ ਜਾ ਰਹੇ ਹਨ। ਬਲਾਕ ਪ੍ਰਧਾਨ ਹਰਜੰਤ ਸਿੰਘ ਪੰਨਵਾਂ ਦਿਲਬਾਗ ਸਿੰਘ ਪੱਬਾਂਰਾਲੀ ਅਤੇ ਅਜੀਤ ਸਿੰਘ ਸੈਰੋਵਾਲ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਕਾਲੇ ਕਾਨੂੰਨਾ ਖਿਲਾਫ ਜੱਦੋਜਹਿਦ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਜਿਲਾ ਪ੍ਰੈਸ ਸਕੱਤਰ ਨਵਜੋਤ ਸਿੰਘ ਰੰਧਾਵਾ, ਸਰਦੂਲ ਸਿੰਘ ਚੀਮਾ ਖੁੱਡੀ, ਹਰਜੀਤ ਸਿੰਘ ਰੱਤਾ, ਦਵਿੰਦਰ ਸਿੰਘ ਢਪੱਈ, ਮਹਿੰਦਰ ਸਿੰਘ ਖਹਿਰਾ ਗੁਰਨਾਮ ਸਿੰਘ ਪੱਬਾਂਰਾਲੀ, ਪਰਮਜੀਤ ਸਿੰਘ ਅਲੀਵਾਲ, ਮਹਿੰਦਰ ਸਿੰਘ ਚੀਮਾ ਖੁੱਡੀ ਹਰਪਿੰਦਰ ਸਿੰਘ ਮੰਗੂ ਬਲਬੀਰ ਸਿੰਘ ਖਹਿਰਾ ਅਤੇ ਗੁਰਨਾਮ ਸਿੰਘ ਨਿਹੰਗ ਸਿੰਘ ਕਾਦੀਆਂ ਬੀਬੀ ਜਸਬੀਰ ਕੌਰ ਸੈਰੋਵਾਲ ਆਦਿ ਹਾਜ਼ਰ ਸਨ।